'ਡੈਮੋਕ੍ਰੇਟਿਕ ਪਾਰਟੀ ਦਾ ਨਿਊਯਾਰਕ ਪ੍ਰਾਇਮਰੀ ਚੋਣਾਂ ਰੱਦ ਕਰਨਾ ਅਸੰਵਿਧਾਨਕ'

05/07/2020 6:00:24 PM

ਨਿਊਯਾਰਕ (ਏਜੰਸੀਆਂ)- ਅਮਰੀਕਾ ਵਿਚ ਇਕ ਜੱਜ ਨੇ ਫੈਸਲਾ ਸੁਣਾਇਆ ਹੈ ਕਿ ਦੇਸ਼ ਦੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਾਇਮਰੀ ਚੋਣਾਂ 23 ਜੂਨ ਨੂੰ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਰੱਦ ਕਰਨਾ ਅਸੰਵਿਧਾਨਕ ਹੋਵੇਗਾ। ਜੱਜ ਨੇ ਕਿਹਾ ਕਿ ਪ੍ਰਾਇਮਰੀ ਚੋਣਾਂ ਰੱਦ ਕਰਨਾ ਡੈਮੋਕ੍ਰੇਟਿਕ ਕਨਵੈਨਸ਼ਨ ਵਿਚ ਬਰਨੀ ਸੈਂਡਰਸ ਅਤੇ ਐਂਡ੍ਰਿਊ ਯੰਗ ਨੂੰ ਉਚਿਤ ਨੁਮਾਇੰਦਗੀ ਤੋਂ ਵਾਂਝੇ ਕਰੇਗਾ। ਸੈਂਡਰਸ ਅਤੇ ਯੰਗ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਡੈਮੋਕ੍ਰੇਟਿਕ ਉਮੀਦਵਾਰ ਬਣਨ ਲਈ ਆਪਣੀ ਮੁਹਿੰਮ ਮੁਲਤਵੀ ਕਰ ਦਿੱਤੀ ਹੈ। ਸੈਂਡਰਸ ਅਤੇ ਯੰਗ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜੇਕਰ ਪ੍ਰਾਇਮਰੀ ਚੋਣਾਂ ਨਹੀਂ ਹੋਈਆਂ ਤਾਂ ਉਨ੍ਹਾਂ ਦੇ ਮੁਵੱਕਿਲਾਂ ਨੂੰ ਕਾਫੀ ਨੁਕਸਾਨ ਹੋਵੇਗਾ।


Sunny Mehra

Content Editor

Related News