ਲੋਕਰਾਜ ਕਾਇਮ ਰਿਹਾ, ਸੱਚ ਦੀ ਜਿੱਤ ਹੋਈ : ਬਾਈਡੇਨ

12/16/2020 2:23:30 AM

ਵਿਲਮਿੰਗਟਨ (ਅਮਰੀਕਾ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਨੇ ਚੋਣ ਮੰਡਲ ਵਲੋਂ ਉਨ੍ਹਾਂ ਦੀ ਜਿੱਤ 'ਤੇ ਮੋਹਰ ਲਾਉਣ ਪਿੱਛੋਂ ਮੰਗਲਵਾਰ ਅਮਰੀਕਾ ਦੇ ਲੋਕਾਂ ਨੂੰ ਕਿਹਾ ਕਿ ਦੇਸ਼ ਵਿਚ ਲੋਕਰਾਜ ਬਰਕਰਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲੇ ਸਿਧਾਂਤਾ ਨੂੰ ਬੇਧਿਆਨ ਕਰਨ ਦਾ ਯਤਨ ਕੀਤਾ ਗਿਆ ਪਰ ਉਹ ਕਮਜ਼ੋਰ ਨਹੀਂ ਹੋਇਆ। ਇਥੇ ਆਪਣੇ ਇਕ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਸਮੇਂ ਦੋਸ਼ਾਂ-ਜਵਾਬੀ ਦੋਸ਼ਾਂ ਅਤੇ ਟਰੰਪ ਵਲੋਂ ਆਪਣੀ ਹਾਰ ਨੂੰ ਨਾ ਮੰਨਣ ਨੂੰ ਭੁੱਲ ਕੇ ਹੁਣ ਅਮਰੀਕੀ ਲੋਕਾਂ ਦੀ ਸੇਵਾ ਕਰਨ ਦਾ ਸਮਾਂ ਹੈ। 

ਇਹ ਵੀ ਪੜ੍ਹੋ -ਪਾਕਿਸਤਾਨ 'ਚ ਅਦਰਕ 1,000 ਰੁਪਏ ਪ੍ਰਤੀ ਕਿਲੋ

ਉਨ੍ਹਾਂ ਕਿਹਾ ਕਿ ਪਹਿਲਾਂ ਜਿਹੜੇ ਨਹੀਂ ਜਾਣਦੇ ਸਨ, ਹੁਣ ਉਹ ਵੀ ਇਸ ਤੋਂ ਜਾਣੂੰ ਹੋ ਗਏ ਹਨ। ਅਮਰੀਕੀ ਲੋਕਾਂ ਦੇ ਦਿਲਾਂ ਵਿਚ ਇਹ ਗੱਲ ਡੂੰਘਾਈ ਨਾਲ ਬੈਠ ਗਈ ਹੈ ਕਿ ਲੋਕਰਾਜ ਬਰਕਰਾਰ ਰਿਹਾ ਹੈ। ਸੱਚਾਈ ਦੀ ਜਿੱਤ ਹੋਈ ਹੈ। ਲੋਕਾਂ ਦੀਆਂ ਵੋਟਾਂ ਦੀ ਗਿਣਤੀ ਹੋਈ ਅਤੇ ਹੁਣ ਲੋਕਾਂ ਵਲੋਂ ਚੁਣੇ ਗਏ ਨੇਤਾ ਹੀ ਦੇਸ਼ ਦੀ ਅਗਵਾਈ ਕਰਨਗੇ। ਬਾਈਡੇਨ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

ਇਹ ਵੀ ਪੜ੍ਹੋ -ਸਟੋਰੇਜ਼ ਸਮੱਸਿਆ ਕਾਰਣ ਠੱਪ ਹੋਈਆਂ ਸਨ ਸੇਵਾਵਾਂ : ਗੂਗਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News