ਬ੍ਰਿਟਿਸ਼ ਸਿੱਖ ਸਮੂਹ ਨੇ ਸਿੱਖ ਧਰਮ ਨੂੰ ਮਰਦਮਸ਼ੁਮਾਰੀ ''ਚ ਵੱਖਰੀ ਸ਼੍ਰੇਣੀ ''ਚ ਸ਼ਾਮਲ ਕਰਨ ਦੀ ਕੀਤੀ ਮੰਗ

Wednesday, May 29, 2019 - 08:44 PM (IST)

ਲੰਡਨ— ਬ੍ਰਿਟੇਨ 'ਚ 2021 'ਚ ਅਗਲੀ ਮਰਦਮਸ਼ੁਮਾਰੀ 'ਚ ਸਿੱਖ ਧਰਮ ਨੂੰ ਵੱਖਰੀ ਸ਼੍ਰੇਣੀ 'ਚ ਸ਼ਾਮਲ ਕਰਨ ਦੀ ਕੋਸ਼ਿਸ਼ 'ਚ ਇਕੱਠਾ ਹੋਇਆ ਇਕ ਬ੍ਰਿਟਿਸ਼ ਸਿੱਖ ਸਮੂਹ ਅਜਿਹੇ ਵਰਗੀਕਰਨ ਤੋਂ ਇਨਕਾਰ ਕਰਨ ਨੂੰ ਲੈ ਕੇ ਬ੍ਰਿਟੇਨ ਸਰਕਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ।

ਸਿੱਖ ਫੈਡਰੇਸ਼ਨ ਯੂ.ਕੇ. ਨੇ 120 ਗੁਰੂਦੁਆਰਿਆਂ ਤੇ ਸਿੱਖ ਸੰਗਠਨਾਂ ਦਾ ਸਮਰਥਨ ਹਾਸਲ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਬ੍ਰਿਟੇਨ ਦੀ ਕੈਬਨਿਟ ਨੂੰ ਬੀਤੇ ਹਫਤੇ ਕਾਰਵਾਈ ਤੋਂ ਪਹਿਲਾਂ ਇਕ ਪੱਤਰ ਜਾਰੀ ਕੀਤਾ, ਜਿਸ 'ਚ ਅਜਿਹੀ ਹੋਰ ਜਾਤੀ ਸ਼੍ਰੇਣੀ ਦੀ ਲੋੜ ਨੂੰ ਖਾਰਿਜ ਕਰਨ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ।

ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਸਾਡੀਆਂ ਦਲੀਲਾਂ ਨੂੰ ਸੁਣੇਗੀ ਤੇ ਮਾਮਲੇ ਨੂੰ ਅਦਾਲਤਾਂ 'ਚ ਲੜੇ ਬਿਨਾਂ ਇਸ ਫੈਸਲੇ ਵੱਲ ਕਾਨੂੰਨੀ ਰੁਖ ਅਪਣਾਉਣ ਲਈ ਤਿਆਰ ਹੋਵੇਗੀ।


Baljit Singh

Content Editor

Related News