ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਸਿੱਖਾਂ ਨੂੰ ਸਮਰਪਿਤ ਯਾਦਗਾਰ ਬਣਾਉਣ ਦੀ ਮੰਗ

06/22/2019 3:19:02 PM

ਸਿੰਗਾਪੁਰ — ਬ੍ਰਿਟੇਨ 'ਚ ਰਹਿਣ ਵਾਲੇ ਸਿੱਖਾਂ ਨੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬ੍ਰਿਟੇਨ ਵਲੋਂ ਲੜਦੇ ਹੋਏ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸਮਰਪਿਤ ਜੰਗ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਸਿੱਖ ਭਾਈਚਾਰੇ ਦੇ ਸੀਨੀਅਰ ਮੈਂਬਰ ਨੇ ਇਹ ਗੱਲ ਕਹੀ। ਬ੍ਰਿਟਿਸ਼ ਸਿੱਖ ਰਿਪੋਰਟ 2019 ਦੇ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਅਤੇ ਹੋਰ ਜਨਤਕ ਅਥਾਰਟੀਆਂ ਵਲੋਂ ਅੰਕੜਿਆਂ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਲੰਡਨ ਵਿਚ ਯਾਦਗਾਰ ਲਈ ਢੁਕਵਾਂ ਸਥਾਨ ਮਿਲ ਸਕੇ। ਉਨ੍ਹਾਂ ਨੇ ਦੱਸਿਆ, ' ਵੱਡੀ ਸੰਖਿਆ ਵਿਚ ਸਿੱਖ ਚਾਹੁੰਦੇ ਹਨ ਕਿ ਮੱਧ ਲੰਡਨ ਵਿਚ ਸਿੱਖਾਂ ਨੂੰ ਸਮਰਪਿਤ ਜੰਗ ਯਾਦਗਾਰ ਬਣੇ, ਜਿਹੜੇ ਕਿ ਬ੍ਰਿਟੇਨ ਵਲੋਂ ਲੜਦੇ ਹੋਏ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਸ਼ਹੀਦ ਹੋਏ ਸਨ।' ਸਿੰਘ 19 ਤੋਂ 21 ਜੂਨ ਤੱਕ ਚਲਣ ਵਾਲੀ ਅੰਤਰਰਾਸ਼ਟਰੀ ਕਾਨਫਰੈਂਸ ਵਿਚ ਹਿੱਸਾ ਲੈਣ ਲਈ ਸਿੰਗਾਪੁਰ ਆਏ ਹੋਏ ਸਨ।

ਜਸਵੀਰ ਸਿੰਘ 'ਗ੍ਰੈਂਡ ਟਰੰਕ ਪ੍ਰੋਜੈਕਟ' ਦੀ ਅਗਵਾਈ ਕਰਦੇ ਹਨ ਜਿਹੜੇ ਕਿ ਬ੍ਰਿਟਿਸ਼-ਏਸ਼ੀਅਨ ਵਿਰਾਸਤ ਦੇ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰਿਆਂ ਦੀ ਅਗਵਾਈ ਕਰਦੇ ਹਨ। ਯੂਕੇ ਵਿਚ ਘੱਟ ਗਿਣਤੀ ’ਚ ਕੰਮ ਕਰਦੇ ਸ਼ਾਮਲ ਸਿੱਖ, ਹਿੰਦੂ ਅਤੇ ਮੁਸਲਮਾਨ ਹਨ, ਸਿੰਘ ਨੇ ਉਮੀਦ ਕੀਤੀ ਹੈ ਕਿ "ਲੋਕ ਬਰਾਬਰਤਾ ਵੇਖ ਸਕਦੇ ਹਨ, ਸਤਿਕਾਰ ਦੇਖ ਸਕਦੇ ਹਨ ਅਤੇ  ਜਸ਼ਨ ਮਨਾ ਸਕਦੇ ਹਨ"। ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦੀ 100 ਵੀਂ ਵਰ੍ਹੇਗੰਢ 'ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ, ਉਨ੍ਹਾਂ ਨੇ ਬ੍ਰਿਟਿਸ਼ ਸਿੱਖ ਰਿਪੋਰਟ 2019 ਦਾ ਹਵਾਲਾ ਦਿੱਤਾ ਅਤੇ 85 ਫੀਸਦੀ ਬ੍ਰਿਟਿਸ਼ ਸਿੱਖਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਯੂਨਾਈਟਿਡ ਕਿੰਗਡਮ ਦੇ ਸਕੂਲਾਂ ਵਿੱਚ ਸਿਖਾਇਆ ਜਾਣਾ ਚਾਹੀਦਾ ਹੈ।