ਵੈਨਕੁਵਰ : ਬੇਬੇ ਨੇ ਮਨਾਇਆ 106ਵਾਂ ਜਨਮ ਦਿਨ, ਦੱਸਿਆ ਸਿਹਤਯਾਬੀ ਦਾ ਰਾਜ਼

08/31/2020 3:57:13 PM

ਡੈਲਟਾ- ਵੈਨਕੁਵਰ ਵਿਚ ਰਹਿਣ ਵਾਲੀ ਲਾ ਲਾਂਡੀ ਨਾਂ ਦੀ ਬੇਬੇ ਨੇ ਆਪਣਾ 106ਵਾਂ ਜਨਮ ਦਿਨ ਮਨਾਇਆ ਤੇ ਦੱਸਿਆ ਕਿ ਉਹ ਦੋ-ਦੋ ਮਹਾਮਾਰੀਆਂ ਦੇਖ ਚੁੱਕੀ ਹੈ। ਉਸ ਨੇ ਦੱਸਿਆ ਕਿ ਸੱਚਾ ਪਿਆਰ ਤੇ ਚੰਗਾ ਖਾਣ-ਪੀਣ ਇਨਸਾਨ ਦੀ ਉਮਰ ਲੰਬੀ ਕਰ ਦਿੰਦਾ ਹੈ। ਉਸ ਨੇ ਦੱਸਿਆ ਕਿ ਸਿਹਤਯਾਬ ਰਹਿਣ ਲਈ ਉਹ ਹਰ ਰੋਜ਼ ਸਵੇਰੇ ਨਿੰਬੂ ਤੇ ਸ਼ਹਿਦ ਵਾਲਾ ਪਾਣੀ ਪੀਂਦੀ ਹੈ। 
ਜਦ ਲਾ ਦਾ ਜਨਮ ਹੋਇਆ ਉਸ ਸਮੇਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ। 1914 ਵਿਚ ਵੈਨਕੁਵਰ ਵਿਚ ਜੰਮੀ ਲਾ ਨੇ ਬੀਤੇ ਦਿਨ ਆਪਣਾ 106ਵਾਂ ਜਨਮ ਦਿਨ ਮਨਾਇਆ ਤੇ ਦੱਸਿਆ ਕਿ ਉਹ ਦੂਜੀ ਵਾਰ ਮਹਾਮਾਰੀ ਦੇਖ ਰਹੀ ਹੈ। ਕੋਰੋਨਾ ਵਾਇਰਸ ਤੋਂ ਪਹਿਲਾਂ ਆਈ ਮਹਾਮਾਰੀ ਨੇ ਵੀ ਇੰਝ ਹੀ ਹਾਹਾਕਾਰ ਮਚਾਈ ਸੀ। 

PunjabKesari

1918 ਵਿਚ ਫੈਲੇ ਫਲੂ ਮਹਾਮਾਰੀ ਬਾਰੇ ਉਸ ਨੂੰ ਬਹੁਤਾ ਕੁਝ ਯਾਦ ਨਹੀਂ ਪਰ ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਾਲੇ ਅਕਸਰ ਗੱਲਾਂ ਕਰਦੇ ਸਨ ਕਿ ਉਹ ਬਹੁਤ ਡਰਾਉਣਾ ਦੌਰ ਸੀ।

ਉਸ ਨੇ ਲਵ ਮੈਰਿਜ ਕਰਵਾਈ ਸੀ। ਉਸ ਨੇ ਦੱਸਿਆ ਕਿ ਵਿਆਹ ਦੇ 40 ਸਾਲਾਂ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ ਤੇ ਉਸ ਦੀਆਂ ਯਾਦਾਂ ਨਾਲ ਬਤੀਤ ਕੀਤਾ। ਉਨ੍ਹਾਂ ਦੇ ਦੋ ਬੱਚੇ ਹਨ। ਹੁਣ ਉਹ ਦੋ ਪੋਤਿਆਂ ਦੀ ਦਾਦੀ ਤੇ ਦੋ ਬੱਚਿਆਂ ਦੀ ਪੜਦਾਦੀ ਬਣ ਚੁੱਕੀ ਹੈ। 


Lalita Mam

Content Editor

Related News