ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਜਾਪਾਨ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

09/02/2019 3:02:42 PM

ਟੋਕੀਓ— ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਪਹੁੰਚੇ, ਜਿਥੇ ਉਨ੍ਹਾਂ ਨੇ ਡਿਊਟੀ ਦੌਰਾਨ ਮਾਰੇ ਗਏ ਜਾਪਾਨੀ ਐੱਸ.ਡੀ.ਐੱਫ. ਜਵਾਨਾਂ ਦੇ ਸਨਮਾਨ ’ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਦੱਸ ਦਈਏ ਕਿ ਰਾਜਨਾਥ ਸਿੰਘ ਦੋ-ਪੱਖੀ ਗੱਲਬਾਤ ਲਈ ਜਾਪਾਨ ਤੇ ਦੱਖਣੀ ਕੋਰੀਆ ਦੇ ਪੰਜ ਦਿਨਾਂ ਦੌਰੇ ’ਤੇ ਹਨ। ਇਸ ਯਾਤਰਾ ਦਾ ਟੀਚਾ ਭਾਰਤ ਤੇ ਜਾਪਾਨ ਦੇ ਵਿਚਾਲੇ ਤਾਲਮੇਲ ਤੇ ਗਲੋਬਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ।

Baljit Singh

This news is Content Editor Baljit Singh