ਮਾਤਾ ਗੁਰਪ੍ਰੀਤ ਕੌਰ ਦੀ ਹੋਈ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

10/08/2017 10:27:32 AM

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਉੱਘੇ ਮਾਈਗ੍ਰੇਸ਼ਨ ਸਲਾਹਕਾਰ ਤੇ ਸਮਾਜਸੇਵੀ ਜਸਪਾਲ ਸੰਧੂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ-ਪਤਨੀ ਕਮਨ ਸੰਧੂ ਦੇ ਮਾਤਾ ਗੁਰਪ੍ਰੀਤ ਕੌਰ (50) ਕੁਝ ਦਿਨ ਬਿਮਾਰ ਰਹਿਣ ਉਪਰੰਤ ਬ੍ਰਿਸਬੇਨ ਦੇ ਹਸਪਤਾਲ ਵਿਖੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹ ਆਪਣੇ ਪਿੱਛੇ ਪਤੀ ਜਗਤਾਰ ਸਿੰਘ ਬਰਾੜ, ਪੁੱਤਰ ਗੁਰਮੋਹਨ ਸਿੰਘ, ਬੇਟੀ ਕਮਨ ਸੰਧੂ ਤੇ ਬੇਟੀ ਰਮਨਜੀਤ ਕੌਰ ਨੂੰ ਰੌਂਦੇ ਕਰਲਾਉਦਿਆਂ ਨੂੰ ਛੱਡ ਗਏ ਹਨ। ਮਾਤਾ ਗੁਰਪ੍ਰੀਤ ਕੌਰ ਦੀ ਆਤਮਿਕ ਸ਼ਾਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਤੇ ਅੰਤਿਮ ਅਰਦਾਸ ਸਥਾਨਕ ਸਮੇਂ ਮੁਤਾਬਕ 13 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਿਹਰ 12 ਤੋਂ 1 ਵਜੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਪਿੰਡ ਮਹਾਂਬੱਧਰ ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। ਮਾਤਾ ਗੁਰਪ੍ਰੀਤ ਕੌਰ ਦੀ ਹੋਈ ਬੇਵਕਤੀ ਮੌਤ 'ਤੇ ਵਿਨਰਜੀਤ ਸਿੰਘ ਗੋਲਡੀ ਸੀਨੀਅਰ ਅਕਾਲੀ ਆਗੂ, ਬਰਨਾਡ ਮਲਿਕ, ਅਮਿਤ ਅਲੀਸ਼ੇਰ, ਸੰਗਰਾਮ ਸੰਧੂ, ਪ੍ਰਵੀਨ ਗੁਪਤਾ ਮਨਜੀਤ ਸਿੰਘ ਭੁੱਲਰ, ਮਨਜੀਤ ਸਿੰਘ ਭੁੱਲਰ, ਰਾਜਦੀਪ ਲਾਲੀ, ਅਵਨਿੰਦਰ ਸਿੰਘ (ਲਾਲੀ ਗਿੱਲ) ਸਰਬਜੀਤ ਸੋਹੀ, ਨਵਨੀਸ਼ ਬਾਂਸਲ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਧਾਰਮਿਕ, ਸਾਹਿਤਕ, ਸਮਾਜ ਸੇਵੀ ਸੰਸਥਾਵਾਂ ਤੇ ਬੁੱਧਜੀਵੀ ਵਰਗ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।