ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਡੌਗ, ਹਰ ਸਾਲ ਖਾਂਦਾ ਹੈ 10 ਲੱਖ ਰੁਪਏ ਦਾ ਖਾਣਾ(ਤਸਵੀਰਾਂ)

10/24/2017 5:57:40 PM

ਲੰਡਨ (ਬਿਊਰੋ)—  ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਹਰ ਤਰ੍ਹਾਂ ਦੇ ਰਿਕਾਰਡ ਦਰਜ ਕੀਤੇ ਜਾਂਦੇ ਹਨ। ਇਸ ਵਿਚ ਸਿਰਫ ਇਨਸਾਨਾਂ ਦੇ ਹੀ ਨਹੀਂ ਬਲਕਿ ਜਾਨਵਰਾਂ ਵੱਲੋਂ ਕੀਤੇ ਕਾਰਨਾਮੇ ਵੀ ਦਰਜ ਕੀਤੇ ਜਾਂਦੇ ਹਨ। ਇੰਗਲੈਂਡ ਦੀ ਇਕ ਮਾਡਲ ਕਲੈਰੀ ਸਟੋਨਮੈਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਪਪੀ ਨੂੰ ਉਹ ਘਰ ਲਿਆ ਰਹੀ ਹੈ ਉਹ 5 ਸਾਲ ਵਿਚ ਦੁਨੀਆ ਦਾ ਸਭ ਤੋਂ ਵੱਡਾ ਡੌਗ ਬਣ ਜਾਵੇਗਾ। ਕਲੈਰੀ ਜਦੋਂ ਇਸ ਗ੍ਰੇਟ ਡੈਨ ਨੂੰ ਆਪਣੇ ਘਰ ਲਿਆਈ ਸੀ, ਉਦੋਂ ਇਹ ਪਪੀ ਆਮ ਕੁੱਤਿਆਂ ਨਾਲੋਂ ਵੀ ਕਮਜ਼ੋਰ ਸੀ। ਫਿਰ ਅਚਾਨਕ ਫਰੈਡੀ ਦੀ ਹਾਈਟ ਨੇ ਜੋ ਰਫਤਾਰ ਫੜੀ, ਉਸ ਨੂੰ ਦੇਖ ਖੁਦ ਕਲੈਰੀ ਹੈਰਾਨ ਰਹਿ ਗਈ। 5 ਸਾਲ ਦਾ ਫਰੈਡੀ ਹੁਣ 7 ਫੁੱਟ 5.5 ਇੰਚ ਦਾ ਹੈ ਅਤੇ ਉਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋ ਚੁੱਕਾ ਹੈ।

ਹਰ ਸਾਲ ਖਾਂਦਾ ਹੈ 10 ਲੱਖ ਰੁਪਏ ਦਾ ਖਾਣਾ
ਫਰੈਡੀ ਦੀ ਮਾਲਕਣ ਕਲੈਰੀ ਨੇ ਦੱਸਿਆ ਕਿ ਉਸ ਦੀ ਖੁਰਾਕ ਆਮ ਕੁੱਤਿਆਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਫਰੈਡੀ ਪੀਨੱਟ ਬਟਰ ਤੋਂ ਲੈ ਕੇ ਕਈ ਮੁਰਗੇ ਇਕੱਠੇ ਖਾ ਜਾਂਦਾ ਹੈ। ਉਸ ਲਈ ਜੋ ਰਾਸ਼ਨ ਆਉਂਦਾ ਹੈ ਉਸ ਦੀ ਕੀਮਤ ਕਰੀਬ 15535 ਡਾਲਰਸ ਮਤਲਬ ਕਰੀਬ 10 ਲੱਖ ਰੁਪਏ ਹੈ।