7 ਦਹਾਕਿਆਂ ਬਾਅਦ ਮਿਲਿਆ ਅਮਰੀਕੀ ਜੰਗੀ ਬੇੜੇ ਦਾ ਮਲਬਾ

08/21/2017 1:32:42 AM

ਵਾਸ਼ਿੰਗਟਨ — ਦੂਜੇ ਵਿਸ਼ਵ ਯੁੱਧ ਦੇ ਆਖਰੀ ਦਿਨਾਂ 'ਚ ਜਾਪਾਨੀ ਪਣਡੁੱਬੀ ਦੇ ਹਮਲਾ ਦਾ ਸ਼ਿਕਾਰ ਬਣਿਆ। ਅਮਰੀਕੀ ਜੰਗੀ ਬੇੜਾ ਦਾ ਮਲਬਾ 72 ਸਾਲ ਬਾਅਦ ਖੋਜਕਾਰਾਂ ਨੇ ਪ੍ਰਸ਼ਾਂਤ ਮਹਾਸਾਗਰ 'ਚ ਲੱਭ ਲਿਆ ਹੈ। ਯੂ. ਐੱਸ. ਐੱਸ. ਇੰਡੀਆਨਾਪੋਲਿਸ ਨਾਂ ਦੇ ਇਸ ਬੇੜੇ ਨੂੰ ਜਾਪਾਨੀ ਸ਼ਹਿਰ ਹਿਰੋਸ਼ੀਮਾ 'ਚ ਸੁੱਟੇ ਜਾਣ ਵਾਲੇ ਪ੍ਰਮਾਣੂ ਬੰਬ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਖੁਫੀਆ ਅਭਿਆਨ ਲਈ ਭੇਜਿਆ ਗਿਆ ਸੀ। ਅਭਿਆਨ ਨੂੰ ਅੰਜ਼ਾਮ ਦੇ ਕੇ ਵਾਪਸ ਆਉਂਦੇ ਸਮੇਂ 30 ਜੁਲਾਈ, 1945 ਨੂੰ ਇਕ ਜਾਪਾਨੀ ਪਣਡੁੱਬੀ ਨੇ ਇਸ 'ਤੇ ਹਮਲਾ ਕੀਤਾ ਸੀ। 
ਖੋਜਕਾਰਾਂ ਦੇ ਇਸ ਦਲ ਦੀ ਅਗਵਾਈ ਕਰ ਰਹੇ ਪਾਲ ਏਲੇਨ ਨੇ ਦਾਅਵਾ ਕੀਤਾ ਹੈ ਕਿ ਇੰਡੀਆਨਾਪੋਲਿਸ ਦਾ ਮਲਬਾ ਪ੍ਰਸ਼ਾਂਤ ਮਹਾਸਾਗਰ 'ਚ ਜ਼ਮੀਨ ਤੋਂ 18 ਫੁੱਟ (ਕਰੀਬ 5.5 ਕਿ. ਮੀ.) ਹੇਠਾਂ ਮਿਲਿਆ ਹੈ। ਅਮਰੀਕੀ ਨੌ-ਸੈਨਾ ਨੇ ਇਤਿਹਾਸ ਪ੍ਰਭਾਗ ਮੁਤਾਬਕ ਹਮਲੇ ਦੇ 12 ਮਿੰਟ ਬਾਅਦ ਹੀ ਇੰਡੀਆਨਾਪੋਲਿਸ ਡੁੱਬ ਗਿਆ ਸੀ। ਇਸ ਕਾਰਨ ਜੰਗੀ ਬੇੜੇ ਨਾਲ ਸੰਕਟ ਸਬੰਧੀ ਕੋਈ ਸੰਕੇਤ ਨਹੀਂ ਭੇਜਿਆ ਗਿਆ ਸੀ। 
ਜੰਗੀ ਬੇੜੇ 'ਤੇ ਸਵਾਰ ਚਾਲਕ ਦਲ ਦੇ 1196 ਮੈਂਬਰਾਂ 'ਚੋਂ 800 ਨੇ ਸਮੁੰਦਰ 'ਚ ਛਾਲ ਮਾਰ ਦਿੱਤੀ ਸੀ। 5 ਦਿਨ ਬਾਅਦ ਇਨ੍ਹਾਂ 'ਚੋਂ 316 ਲੋਕਾਂ ਨੂੰ ਹੀ ਬਚਾਇਆ ਗਿਆ ਸੀ। ਬਾਕੀ ਲੋਕ ਡੀ-ਹਾਈਡ੍ਰੇਸ਼ਨ ਜਾਂ ਸ਼ਾਰਕ ਦਾ ਸ਼ਿਕਾਰ ਬਣ ਗਏ ਸਨ। ਇੰਡੀਆਨਾਪੋਲਿਸ ਦੇ ਚਾਲਕ ਦਲ ਦੇ 22 ਮੈਂਬਰ ਹੁਣ ਵੀ ਜਿਉਂਦੇ ਹਨ। ਅਮਰੀਕੀ ਨੌ-ਸੈਨਾ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਬਣੀ ਰਹੀ ਹੈ।