ਪਾਕਿ ''ਚ ਬਰਫਬਾਰੀ ਕਾਰਨ 111 ਮੌਤਾਂ, ਇਮਰਾਨ ਖਾਨ ਨੇ ਕੀਤਾ ਪੀਓਕੇ ਦਾ ਦੌਰਾ

01/15/2020 8:07:59 PM

ਇਸਲਾਮਾਬਾਦ- ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੈਂਡਸਲਾਈਡ ਕਾਰਨ ਪ੍ਰਭਾਵਿਤ ਲੋਕਾਂ ਨਾਲ ਮਿਲਣ ਤੇ ਇਸ ਆਪਦਾ ਨਾਲ ਹੋਏ ਨੁਕਸਾਨ ਦੀ ਸਮੀਖਿਆ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਬੁੱਧਵਾਰ ਨੂੰ ਦੌਰਾ ਕੀਤਾ। ਬਰਫਬਾਰੀ ਕਾਰਨ ਪਾਕਿਸਤਾਨ ਵਿਚ ਹੁਣ ਤੱਕ 111 ਮੌਤਾਂ ਹੋ ਚੁੱਕੀਆਂ ਹਨ।

ਜਿਓ ਨਿਊਜ਼ ਦੀ ਖਬਰ ਮੁਤਾਬਕ ਲੈਂਡਸਲਾਈਡ ਨਾਲ ਪੀਓਕੇ ਦੀ ਨੀਲਮ ਖਾਟੀ ਸਭ ਤੋਂ ਵਧੇਰੇ ਪ੍ਰਭਾਵਿਤ ਹੋਈ ਹੈ, ਜਿਥੇ ਲੈਂਡਸਲਾਈਡ ਨਾਲ ਸੈਂਕੜੇ ਭਵਨਾਂ ਨੂੰ ਨੁਕਸਾਨ ਪਹੁੰਚਣਾ ਜਾਰੀ ਹੈ। ਇਥੇ 73 ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਵਿਚ ਬਲੋਚਿਸਤਾਨ ਵਿਚ 20 ਤੋਂ ਵਧੇਰੇ ਤੇ ਸਿਆਲਕੋਟ ਤੇ ਪੰਜਾਬ ਦੇ ਹੋਰ ਜ਼ਿਲਿਆਂ ਵਿਚ ਵੀ ਕਈ ਲੋਕਾਂ ਦੀ ਮੌਤ ਹੋਈ ਹੈ। ਸਰਕਾਰੀ ਪਾਕਿਸਤਾਨ ਟੀਵੀ ਦੇ ਮੁਤਾਬਕ ਖਾਨ ਨੇ ਮੁਜ਼ੱਫਰਾਬਾਦ ਸਥਿਤ ਸੰਯੁਕਤ ਫੌਜੀ ਹਸਪਤਾਲ ਦਾ ਦੌਰਾ ਕੀਤਾ ਤੇ ਲੈਂਡਸਲਾਈਡ ਨਾਲ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ।

ਡਾਨ ਨਿਊਜ਼ ਦੇ ਮੁਤਾਬਕ ਖਾਨ ਦੀ ਯਾਤਰਾ ਦੌਰਾਨ ਪੀਓਕੇ ਦੇ ਮੁੱਖ ਸਕੱਤਰ ਮਤਹਰ ਨਿਆਜ ਰਾਣਾ ਨੇ ਬਰਫਬਾਰੀ ਤੇ ਲੈਂਡਸਲਾਈਡ ਨਾਲ ਹੋਏ ਨੁਕਸਾਨ ਤੇ ਰਾਹਤ ਕੋਸ਼ਿਸ਼ਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ।

Baljit Singh

This news is Content Editor Baljit Singh