ਜੋ ਬਾਈਡੇਨ ਕਰ ਸਕਦੇ ਹਨ ਅਮਰੀਕਾ ''ਚ ਮੌਤ ਦੀ ਸਜ਼ਾ ਨੂੰ ਖਤਮ, ਲਿਆਉਣਗੇ ਨਵਾਂ ਕਾਨੂੰਨ

11/23/2020 1:14:47 AM

ਵਾਸ਼ਿੰਗਟਨ-ਅਮਰੀਕਾ 'ਚ ਅਗਲੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਦੇ ਕਾਰਜਕਾਲ 'ਚ ਮੌਤ ਦੀ ਸਜ਼ਾ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਅਮਰੀਕੀ ਨਿਆਂ ਵਿਭਾਗ ਤਿੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਤਿਆਰੀ ਕਰ ਚੁੱਕਿਆ ਹੈ। ਨਿਆਂ ਵਿਭਾਗ ਨੇ 20 ਜਨਵਰੀ, 2021 ਤੋਂ ਪਹਿਲਾਂ ਤੱਕ ਤਿੰਨ ਹੋਰ ਸੰਘੀ ਮੌਤ ਦੀ ਸਜ਼ਾ ਨਿਰਧਾਰਿਤ ਕੀਤੀਆਂ ਹਨ।

ਦਰਅਸਲ, 20 ਜਨਵਰੀ 2021 ਨੂੰ ਜੋ ਬਾਈਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣਗੇ। ਅਮਰੀਕੀ ਚੋਣਾਂ 'ਚ ਰਾਸ਼ਟਰਪਤੀ ਚੁਣੇ ਗਏ ਜੋ ਬਾਈਡੇਨ ਮੌਤ ਦੀ ਸਜ਼ਾ ਦੇ ਵਿਰੁੱਧ ਰਹੇ ਹਨ। ਉਹ ਅਮਰੀਕਾ 'ਚ ਇਸ ਸਜ਼ਾ ਨੂੰ ਖਤਮ ਕਰਨ ਲਈ ਕੰਮ ਕਰਨਗੇ। ਉਨ੍ਹਾਂ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

ਬਾਈਡੇਨ ਦੇ ਪ੍ਰੈੱਸ ਸਕੱਤਰ ਟੀਜੇ ਡਕਲੋ ਨੇ ਕਿਹਾ ਕਿ ਜੇਲ ਬਿਊਰੋ ਨੇ ਵੀਰਵਾਰ ਨੂੰ 17 ਸਾਲ ਦੇ ਅੰਤਰਾਲ ਤੋਂ ਬਾਅਦ ਇਸ ਸਾਲ ਅੱਠਵੇਂ ਸੰਘੀ ਮੌਤ ਦੀ ਸਜ਼ਾ ਨੂੰ ਅੰਜ਼ਾਮ ਦਿੱਤਾ ਹੈ। ਬਾਈਡੇਨ ਪ੍ਰਸ਼ਾਸਨ ਹੁਣ ਹੋਰ ਭਵਿੱਖ 'ਚ ਮੌਤ ਦੀ ਸਜ਼ਾ ਦਾ ਵਿਰੋਧ ਕਰਦਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਕੀ ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਮੌਤ ਦੀ ਸਜ਼ਾ 'ਤੇ ਰੋਕ ਲਗਾਉਣਗੇ।

Karan Kumar

This news is Content Editor Karan Kumar