ਡੀਲ ’ਚ ਗੜਬੜੀ ’ਤੇ ਇੰਨੀ ਫੌਜ ਭੇਜਣਗੇ ਜੋ ਕਿਸੇ ਨੇ ਦੇਖੀ ਨਹੀਂ ਹੋਵੇਗੀ : ਟਰੰਪ

03/02/2020 2:22:39 AM

ਵਾਸ਼ਿੰਗਟਨ (ਇੰਟ.) - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਅਫਗਾਨ ਤਾਲਿਬਾਨ ਦੇ ਨਾਲ ਹੋਏ ਸਮਝੌਤੇ ’ਤੇ ਸੰਤੋਸ਼ ਪ੍ਰਗਟਾਉਂਦਿਆਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਮਝੌਤੇ ਨੂੰ ਲਾਗੂ ਕਰਨ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਕੀਤੀ ਗਈ ਤਾਂ ਫਿਰ ਅਮਰੀਕਾ , ਅਫਗਾਨਿਸਤਾਨ ਵਿਚ ਇੰਨੀ ਵੱਡੀ ਫੌਜ ਭੇਜੇਗਾ ਜਿੰਨੀ ਕਦੇ ਕਿਸੇ ਨੇ ਦੇਖੀ ਨਹੀਂ ਹੋਵੇਗੀ। ਵਾਇਟ ਹਾਊਸ ਵਿਚ ਆਪਣੇ ਇਕ ਸੰਬੋਧਨ ਵਿਚ ਟ੍ਰੰਪ ਨੇ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ।

ਅਮਰੀਕਾ- ਤਾਲਿਬਾਨ ਦੇ ਵਿਚਕਾਰ ਡੀਲ ਦਾ ਸਵਾਗਤ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮਾਂ ਅਮਰੀਕੀ ਫੌਜੀਆਂ ਨੂੰ ਅਫਗਾਨਿਸਤਾਨ ਤੋਂ ਵਾਪਸ ਲਿਆਉਣ ਦਾ ਹੈ। ਮਈ ਤੱਕ 5 ਹਜ਼ਾਰ ਅਮਰੀਕੀ ਫੌਜੀ ਦੇਸ਼ ਵਾਪਸ ਆ ਜਾਣਗੇ। ਸ਼ਨੀਵਾਰ ਨੂੰ ਅਫਗਾਨ ਤਾਲਿਬਾਨ ਅਤੇ ਅਮਰੀਕਾ ਦੇ ਵਿਚਕਾਰ ਕਤਰ ਦੇ ਦੋਹਾ ਵਿਚ ਸਮਝੌਤੇ ’ਤੇ ਦਸਤਖਤ ਹੋਏ ਇਸ ਦੇ ਤਹਿਤ ਇਹ ਤੈਅ ਹੋਇਆ ਕਿ ਵਿਦੇਸ਼ੀ ਫੌਜਾਂ ਅਗਲੇ 14 ਮਹੀਨਿਆਂ ਵਿਚ ਅਫਗਾਨਿਸਤਾਨ ਛੱਡ ਦੇਵੇਗੀ ਬਦਲੇ ਵਿਚ ਤਾਲਿਬਾਨ ਅਫਗਾਨ ਧਰਤੀ ਦੀ ਵਰਤੋਂ ਕਿਸੇ ਅੱਤਵਾਦੀ ਸਰਗਰਮੀ ਵਿਚ ਨਹੀਂ ਹੋਣਗੇ।

Khushdeep Jassi

This news is Content Editor Khushdeep Jassi