ਇਮਰਾਨ ਖਾਨ ਦੀ ਸਾਬਕਾ ਪਤਨੀ ’ਤੇ ਹੋਇਆ ਜਾਨਲੇਵਾ ਹਮਲਾ, ਪੁੱਛਿਆ- ਕੀ ਇਹੀ ਹੈ ਨਵਾਂ ਪਾਕਿਸਤਾਨ?

01/03/2022 11:40:15 AM

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ’ਤੇ ਕੁੱਝ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਹੈ। ਰੇਹਮ ਖਾਨ ਨੇ ਖ਼ੁਦ ਟਵੀਟ ਕਰਕੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਕੁੱਝ ਲੋਕਾਂ ਨੇ ਉਨ੍ਹਾਂ ਦੀ ਕਾਰ ’ਤੇ ਫਾਈਰਿੰਗ ਕੀਤੀ, ਜਿਸ ਵਿਚ ਉਹ ਵਾਲ-ਵਾਲ ਬਚ ਗਈ। ਰੇਹਮ ਨੇ ਇਮਰਾਨ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੁੱਛਿਆ ਕਿ, ਕੀ ਇਹੀ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਰੇਹਮ ਖਾਨ ’ਤੇ ਹਮਲਾ ਉਦੋਂ ਹੋਇਆ ਜਦੋਂ ਉਹ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ।

ਇਹ ਵੀ ਪੜ੍ਹੋ: ਕੈਨੇਡਾ: ਗੋਲੀਬਾਰੀ ਦੀ ਘਟਨਾ 'ਚ ਸ਼ਾਮਲ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਆਪਣੇ ਪਹਿਲੇ ਟਵੀਟ ਵਿਚ ਰੇਹਮ ਨੇ ਲਿਖਿਆ, ‘ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ, ਜਦੋਂ ਮੇਰੀ ਕਾਰ ’ਤੇ ਕੁੱਝ ਲੋਕਾਂ ਨੇ ਫਾਈਰਿੰਗ ਕੀਤੀ ਅਤੇ 2 ਮੋਟਰਸਾਈਕਲ ਸਵਾਰ ਲੋਕਾਂ ਨੇ ਬੰਦੂਕ ਦੀ ਨੋਕ ’ਤੇ ਮੇਰੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ.. ਮੈਂ ਆਪਣੀ ਗੱਡੀ ਬਦਲੀ। ਮੇਰਾ ਸੁਰੱਖਿਆ ਕਰਮੀ ਅਤੇ ਡਰਾਈਵਰ ਕਰ ਦੇ ਅੰਦਰ ਹੀ ਮੌਜੂਦ ਸਨ। ਕੀ ਇਹੀ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ ਹੈ? ਕਾਇਰਾਂ, ਲੁਟੇਰਿਆਂ ਅਤੇ ਲਾਲਚੀ ਦੇਸ਼ ਵਿਚ ਤੁਹਾਡਾ ਸੁਆਗਤ ਹੈ।’

ਇਹ ਵੀ ਪੜ੍ਹੋ: ਭਿਆਨਕ ਗਰਮੀ ਲਈ ਪ੍ਰਸਿੱਧ ਸਾਊਦੀ ਅਰਬ 'ਚ ਹੋਈ ਬਰਫ਼ਬਾਰੀ, ਵੇਖੋ ਵੀਡੀਓ

ਦੂਜੇ ਟਵੀਟ ਵਿਚ ਰੇਹਮ ਨੇ ਲਿਖਿਆ, ‘ਮੈਂ ਇਕ ਆਮ ਪਾਕਿਸਤਾਨੀ ਦੀ ਤਰ੍ਹਾਂ ਪਾਕਿਸਤਾਨ ਵਿਚ ਹੀ ਜਿਊਣਾ ਅਤੇ ਮਰਨਾ ਚਾਹੁੰਦੀ ਹਾਂ। ਭਾਵੇਂ ਮੇਰੇ ’ਤੇ ਕਾਇਰਾਨਾ ਹਮਲਾ ਕੀਤਾ ਜਾਏ ਜਾਂ ਵਿਚਕਾਰ ਸੜਕ ’ਤੇ ਕਾਨੂੰਨ-ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ। ਇਸ ਤਥਾ-ਕਥਿਤ ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮੈਂ ਆਪਣੇ ਦੇਸ਼ ਲਈ ਗੋਲੀ ਖਾਨ ਨੂੰ ਵੀ ਤਿਆਰ ਹਾਂ।’ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਹਮ ਖਾਨ ਨੇ ਖੁੱਲ੍ਹ ਕੇ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੋਵੇੇ। ਪਹਿਲਾਂ ਵੀ ਉਹ ਕਈ ਮੁੱਦਿਆਂ ’ਤੇ ਆਪਣੇ ਸਾਬਕਾ ਪਤੀ ਇਮਰਾਨ ਖਾਨ ਨੂੰ ਘੇਰ ਚੁੱਕੀ ਹੈ।

ਇਹ ਵੀ ਪੜ੍ਹੋ: ਭਾਰਤ ’ਚ ਇਸ ਮਹੀਨੇ ਮੰਦਰਾਂ ਦੀ ਯਾਤਰਾ ਕਰਨਗੇ ਪਾਕਿਸਤਾਨੀ ਹਿੰਦੂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry