ਲਾਪਤਾ ਪੰਜਾਬੀ ਔਰਤ ਦੀ ਮਿਲੀ ਲਾਸ਼

10/24/2018 5:54:16 PM

ਐਡਮਿੰਟਨ— ਬੀਤੇ ਦਿਨੀਂ ਦੱਖਣ-ਪੂਰਬੀ ਐਡਮਿੰਟਨ ਇਲਾਕੇ 'ਚੋਂ ਲਾਪਤਾ ਹੋਈ 76 ਸਾਲਾ ਪੰਜਾਬੀ ਬਜ਼ੁਰਗ ਔਰਤ ਦੀ ਲਾਸ਼ ਸਿਲਵਰ ਬੇਰੀ ਰੋਡ, 33-ਏ, ਐਵੀਨਿਊ ਰਵੀਨ ਨਜਦੀਕ ਪਾਣੀ 'ਚੋਂ ਮਿਲੀ ਹੈ। ਹਾਲਾਂਕਿ ਇਸ ਦੀ ਅਜੇ ਪੁਲਸ ਵਲੋਂ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਪੰਜਾਬੀ ਔਰਤ ਦਾ ਨਾਂ ਪ੍ਰੀਤਮ ਕੌਰ ਹੈ ਤੇ ਉਹ 23 ਅਕਤੂਬਰ ਨੂੰ ਸਵੇਰੇ 6 ਵਜੇ ਆਪਣੇ ਘਰ ਤੋਂ ਨਿਕਲੀ ਸੀ, ਜਿਨ੍ਹਾਂ ਦੀ ਮੌਤ ਦੀ ਹੁਣ ਖਬਰ ਮਿਲੀ ਹੈ।