ਮਰੇ ਗਧੇ ਨੂੰ ਟਰੱਕ ਪਿੱਛੇ ਬੰਨ੍ਹ ਖਸੀਟਦਾ ਰਿਹਾ ਡਰਾਈਵਰ, ਵੀਡੀਓ ਵਾਇਰਲ

01/24/2020 8:40:16 PM

ਲੀਮਾ- ਪੇਰੂ ਵਿਚ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਮਰੇ ਹੋਏ ਗਧੇ ਨੂੰ ਇਕ ਟਰੱਕ ਦੇ ਪਿੱਛੇ ਬੰਨ੍ਹ ਕੇ ਖਿੱਚਿਆ ਜਾ ਰਿਹਾ ਹੈ। ਪੇਰੂ ਵਿਚ ਕਿਸੇ ਭਾਰੀ ਸਾਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਗਧਿਆਂ ਦੀ ਮੁੱਖ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। 

ਡੇਲੀ ਮੇਲ ਨੇ ਆਪਣੀ ਵੈੱਬਸਾਈਟ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਮੁਰਦਾ ਜਾਨਵਰ ਨੂੰ ਦੋ ਰੱਸੀਆਂ ਦੇ ਸਹਾਰੇ ਇਸੂਜ਼ੂ ਲਾਰੀ ਨਾਲ ਬੰਨ੍ਹਿਆ ਹੋਇਆ ਹੈ, ਜਿਸ ਦੇ ਪਿਛਲੇ ਹਿੱਸੇ 'ਤੇ ਧਾਰਮਿਕ ਚਿੰਨ੍ਹ ਪੇਂਟ ਕੀਤੇ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਲੰਬੀਕੇਯ ਸੂਬੇ ਦੇ ਚਿਕਲਾਯੋ ਦੀ ਸੜਕ 'ਤੇ ਵਾਪਰੀ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਫੁਟੇਜ ਕਦੋਂ ਦੀ ਹੈ ਪਰ ਇਹ ਜੋਸ ਐਲਵਾਈਨਜ਼ ਵਲੋਂ ਦੋ ਹਫਤੇ ਪਹਿਲਾਂ ਨਿਊਜ਼ ਵੈੱਬਸਾਈਟ ਪੁੰਟੋ ਅਪਾਰਟ ਦੇ ਫੇਸਬੁੱਕ ਪੇਜ 'ਤੇ ਅਪਲੋਡ ਕੀਤੀ ਗਈ ਸੀ।

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਕਿਹਾ ਕਿ ਜਾਨਵਰ ਦਰਅਸਲ ਇਕ ਘੋੜਾ ਹੈ ਤੇ ਇਕ ਹੋਰ ਪੋਸਟ ਵਿਚ ਕਿਹਾ ਗਿਆ ਕਿ ਇਹ ਇਕ ਘੋੜੀ ਸੀ, ਜਿਸ ਨੂੰ ਮਰਨ ਤੋਂ ਬਾਅਦ ਵਿਚ ਇਕ ਫਾਰਮਹਾਊਸ ਵਿਚ ਸੁੱਟ ਦਿੱਤਾ ਗਿਆ ਸੀ। ਭਾਰੀ ਸਾਮਾਨ ਦੀ ਆਵਾਜਾਈ ਲਈ ਪੇਰੂ ਵਿਚ ਗਧੇ ਦੀ ਮੁੱਖ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। ਉਥੇ ਹੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਣ ਕਾਰਨ ਕਈ ਲੋਕਾਂ ਨੇ ਇਸ 'ਤੇ ਹੈਰਾਨੀ ਜ਼ਾਹਿਰ ਕਰਦਿਆਂ ਘਟਨਾ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।

Baljit Singh

This news is Content Editor Baljit Singh