ਮੈਲਬੋਰਨ ''ਚ ਚਿੱਟੇ ਦਿਨ ਲੁਟੇਰਿਆਂ ਨੇ ਗਹਿਣਿਆਂ ਦੇ ਸਟੋਰ ''ਤੇ ਬੋਲਿਆ ਧਾਵਾ, ਲੁੱਟ-ਖੋਹ ਕਰ ਕੇ ਹੋਏ ਫਰਾਰ (ਤਸਵੀਰਾਂ)

01/14/2017 1:31:41 PM

ਮੈਲਬੋਰਨ— ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ''ਚ ਚਿੱਟੇ ਦਿਨ ਹਥਿਆਰਬੰਦ ਲੁਟੇਰਿਆਂ ਨੇ ਇਕ ਗਹਿਣਿਆਂ ਦੇ ਸਟੋਰ ''ਤੇ ਧਾਵਾ ਬੋਲ ਦਿੱਤਾ। ਲੁਟੇਰਿਆਂ ਨੇ ਸ਼ਨੀਵਾਰ ਦੀ ਦੁਪਹਿਰ ਨੂੰ 1 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਖਣੀ-ਪੂਰਬੀ ਮੈਲਬੌਰਨ ਦੇ ਤੋਰਖ ਪਿੰਡ ''ਚ ਸਥਿਤ ਗਹਿਣਿਆਂ ਦੇ ਸਟੋਰ ''ਚ ਲੁੱਟ-ਖੋਹ ਕਰਨ ਆਏ 5 ਹਥਿਆਰਬੰਦ ਲੁਟੇਰਿਆਂ ਨੇ ਸਟੋਰ ''ਚ ਭੰਨ-ਤੋੜ ਕੀਤੀ। ਸਾਰੀ ਘਟਨਾ ਸਟੋਰ ''ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ''ਚ ਕੈਦ ਹੋ ਗਈ। ਹਥਿਆਰਬੰਦ ਲੁਟੇਰਿਆਂ ''ਚੋਂ ਕੁਝ ਨੇ ਨਕਾਬ ਪਹਿਨੇ ਹੋਏ ਸਨ।
ਪੁਲਸ ਨੇ ਦੱਸਿਆ ਕਿ ਲੁਟੇਰਿਆਂ ਨੇ ਤੋਰਖ ਰੋਡ ਸਥਿਤ ਗਹਿਣਿਆਂ ਦੇ ਸਟੋਰ ਨੂੰ ਦਿਨ ਦੇ ਸਮੇਂ ਨਿਸ਼ਾਨਾ ਬਣਾਇਆ। ਤਸਵੀਰਾਂ ''ਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੁਟੇਰਿਆਂ ਨੇ ਕਿਵੇਂ ਸਟੋਰ ''ਚ ਭੰਨ-ਤੋੜ ਕੀਤੀ। ਸਟੋਰ ਅੰਦਰ ਬਣੀਆਂ ਅਲਮਾਰੀਆਂ ਨੂੰ ਤੋੜ ਦਿੱਤਾ ਅਤੇ ਫਰਸ਼ ''ਤੇ ਕੱਚ ਹੀ ਕੱਚ ਬਿਖਰ ਗਿਆ। ਇਸ ਦੌਰਾਨ ਲੁਟੇਰਿਆਂ ਨੇ ਸਟੋਰ ਦੇ ਸਟਾਫ ਵਰਕਰ ਨੂੰ ਬੰਦੂਕ ਨਾਲ ਸੱਟ ਮਾਰੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਲੁਟੇਰੇ ਵੱਡੀ ਮਾਤਰਾ ''ਚ ਗਹਿਣੇ ਲੁੱਟ ਕੇ ਇਕ ਕਾਰ ''ਚ ਬੈਠ ਕੇ ਫਰਾਰ ਹੋ ਗਏ। ਪੁਲਸ ਨੇ ਤਕਰੀਬਨ 8 ਕਿਲੋਮੀਟਰ ਤੱਕ ਲੁਟੇਰਿਆਂ ਦਾ ਪਿਛਾ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ ਤੇਜ਼ ਰਫਤਾਰ ਨਾਲ 5 ਮਿੰਟ ਤੱਕ ਉਨ੍ਹਾਂ ਦਾ ਪਿਛਾ ਕੀਤਾ, ਜੋ ਕਿ ਬਹੁਤ ਖਤਰਨਾਕ ਸੀ। ਪੁਲਸ ਲੁਟੇਰਿਆਂ ਨੂੰ ਫੜਨ ''ਚ ਅਸਫਲ ਰਹੀ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ ''ਤੇ ਲੁਟੇਰਿਆਂ ਦੀ ਪਛਾਣ ਕਰ ਰਹੀ ਹੈ, ਤਾਂ ਕਿ ਉਨ੍ਹਾਂ ਨੂੰ ਫੜਿਆ ਜਾ ਸਕੇ।

 

Tanu

This news is News Editor Tanu