ਮਾਂ ਨੂੰ ਕਤਲ ਕਰਵਾਉਣ ਲਈ ਧੀ ਨੇ ਭਾਰਤ ਤੋਂ ਹਾਇਰ ਕੀਤਾ ਕਿਲਰ

07/02/2019 2:32:24 PM

ਕਾਠਮੰਡੂ (ਏਜੰਸੀ)- ਨੇਪਾਲ ਵਿਚ ਇਕ ਮਹਿਲਾ ਨੇ ਆਪਣੀ ਮਾਂ ਨੂੰ ਕਤਲ ਕਰਵਾਉਣ ਲਈ ਭਾਰਤ ਤੋਂ ਕਾਨਟ੍ਰੈਕਟ ਕਿਲਰ ਨੂੰ ਬੁਲਾਇਆ ਸੀ। ਕਾਤਲ ਨੇ ਐਤਵਾਰ ਨੂੰ ਈਸ਼ਵਰੀ ਭੱਟਰਾਈ ਦੀ 66 ਸਾਲਾ ਮਾਂ ਸਾਬਿੱਤਰੀ ਨੂੰ ਜਾਨੋਂ ਮਾਰ ਦਿੱਤਾ ਸੀ। ਸ਼ੁਰੂਆਤ ਵਿਚ ਪੁਲਸ ਲਈ ਕਤਲ ਦਾ ਮਕਸਦ ਅਤੇ ਕਾਤਲ ਦਾ ਪਤਾ ਲਗਾਉਣਾ ਵੱਡੀ ਚੁਣੌਤੀ ਸੀ। ਪਰ ਕਾਠਮੰਡੂ ਪੁਲਸ ਨੇ ਮਾਮਲੇ ਦੀ ਜਾਂਚ ਵਿਚ ਪਤਾ ਲਗਾਇਆ ਕਿ 66 ਸਾਲਾ ਮਹਿਲਾ ਨੂੰ ਕਤਲ ਕਰਨ ਲਈ ਉਸ ਦੀ ਧੀ ਨੇ ਹੀ ਕਾਨਟ੍ਰੈਕਟ ਕਿਲਰ ਨੂੰ ਬੁਲਾਇਆ ਸੀ। ਪੁਲਸ ਨੇ ਇਸ ਮਾਮਲੇ ਵਿਚ ਈਸ਼ਵਰੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਈਸ਼ਵਰੀ ਦੀ ਮਾਂ ਉਸ ਦੇ ਪ੍ਰੇਮੀ ਮੁਹੰਮਦ ਨੌਸ਼ਾਦ ਦੇ ਨਾਲ ਸਬੰਧਾਂ ਦਾ ਵਿਰੋਧ ਕਰ ਰਹੀ ਸੀ।

ਲਿਹਾਜ਼ਾ, ਮਹਿਲਾ ਨੇ ਆਪਣੀ ਮਾਂ ਨੂੰ ਰਸਤੇ ਤੋਂ ਹਟਾਉਣ ਦਾ ਫੈਸਲਾ ਕਰ ਲਿਆ। ਕਤਲ ਦੇ ਇਸ ਮਾਮਲੇ ਵਿਚ ਪੁਲਸ ਨੇ ਕਾਨਟ੍ਰੈਕਟ ਕਿਲਰ ਸਣੇ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ 27 ਸਾਲਾ ਈਸ਼ਵਰੀ ਭੱਟਰਾਈ ਨੇ ਆਪਣੇ 23 ਸਾਲਾ ਪ੍ਰੇਮੀ ਮੁਹੰਮਦ ਨੌਸ਼ਾਦ ਨਾਲ ਮਿਲ ਕੇ ਆਪਣੀ ਮਾਂ ਸਾਬਿੱਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰੱਚੀ ਸੀ ਕਿਉਂਕਿ ਉਹ ਦੋਹਾਂ ਦੇ ਸਬੰਧਾਂ ਦਾ ਵਿਰੋਧ ਕਰ ਰਹੀ ਸੀ। ਦੋਹਾਂ ਨੇ ਭੋਲਾ ਕੁਮਾਰ ਨਾਂ ਦੇ ਇਕ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਮਾਂ ਨੂੰ ਕਤਲ ਕਰਨ ਲਈ ਉਨ੍ਹਾਂ ਨੇ ਕਾਨਟ੍ਰੈਕਟ ਕਿਲਰ ਨੂੰ 1.2 ਲੱਖ ਰੁਪਏ ਦਿੱਤੇ ਸਨ। ਇਸ ਤੋਂ ਬਾਅਦ ਸਾਬਿੱਤਰੀ ਨੂੰ ਕਤਲ ਕਰਨ ਲਈ ਭੋਲਾ ਕੁਮਾਰ ਬਿਹਾਰ ਦੇ ਮਧੁਬਨੀ ਇਲਾਕੇ ਤੋਂ 24 ਸਾਲ ਦੇ ਮੁਹੰਮਦ ਰਹੀਸ਼ ਨੂੰ ਆਪਣੇ ਨਾਲ ਲੈ ਕੇ ਗਿਆ ਸੀ।


Sunny Mehra

Content Editor

Related News