ਮਨੀ ਢੌਲੀ ਦੇ ਘਰ 7 ਸਾਲਾਂ ਬਾਅਦ ਹੋਈ ਧੀ, ਘਰ 'ਚ ਵਿਆਹ ਵਰਗਾ ਮਾਹੌਲ

03/21/2022 11:30:42 AM

ਮਿਲਾਨ/ਇਟਲੀ (ਸਾਬੀ ਚੀਨੀਆ): ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਅਦਾਕਾਰਾਂ ਅਨੁਸ਼ਕਾ ਸ਼ਰਮਾ ਸਮੇਤ ਦੁਨੀਆ ਦੀਆਂ ਕਈ ਪ੍ਰਸਿੱਧ ਸ਼ਖਸੀਅਤਾਂ ਦੇ ਵਿਆਹਾਂ ਵਿਚ ਆਏ ਮਹਿਮਾਨਾਂ ਨੂੰ ਢੌਲ ਦੇ ਡੱਗੇ 'ਤੇ ਨਚਾਉਣ ਵਾਲੇ ਪ੍ਰਸਿੱਧ ਢੌਲ ਵਾਦਕ ਮਨੀ ਢੌਲੀ ਦੇ ਘਰ ਅਕਾਲ ਪੁਰਖ ਨੇ 7 ਸਾਲ ਬਾਅਦ ਧੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਨਵ ਜਨਮੀ ਧੀ ਦੇ ਜਨਮ ਦੀ ਖੁਸ਼ੀ ਵਿਚ ਮਨੀ ਢੌਲੀ ਦੇ ਇਟਲੀ ਸਥਿਤ ਘਰ ਵਿਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆ ਮਨੀ ਮਾਸਟਰ ਨੇ ਆਖਿਆ ਕਿ ਵਾਹਿਗੁਰੂ ਅਕਾਲ ਪੁਰਖ ਨੇ ਉਨਾਂ ਦੇ ਘਰ ਧੀ ਦੀ ਦਾਤ ਬਖਸ਼ ਕਰਕੇ ਉਨਾਂ ਦੀ ਸੰਸਾਰ 'ਤੇ ਸੰਤਾਨ ਰੂਪੀ ਸਾਂਝ ਪਾਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਸਰਕਾਰ ਨੇ ਸਟੱਡੀ, ਟੂਰਿਸਟ ਅਤੇ ਸਪਾਊਸ ਵੀਜ਼ੇ ਦੇਣ ਸਬੰਧੀ ਰਫ਼ਤਾਰ ਕੀਤੀ ਤੇਜ਼

ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਵੇਖਿਆ ਹੀ ਬਣਦਾ ਹੈ। ਦੂਜੇ ਪਾਸੇ ਇਸ ਖੁਸ਼ੀ ਮੌਕੇ ਕਈ ਸਿਆਸੀ ਤੇ ਗੈਰ ਸਿਆਸੀ ਸ਼ਖਸ਼ੀਅਤਾਂ ਵੱਲੋਂ ਪਰਿਵਾਰ ਨੂੰ ਵਧਾਈ ਸੰਦੇਸ਼ ਭੇਜੇ ਗਏ ਹਨ, ਜਿੰਨਾਂ ਵਿਚ ਸ੍ਰੋਮਣੀ ਅਕਾਲੀ ਦਲ ਦੇ ਸੀਨੀ; ਆਗੂ ਸੁਖਜਿੰਦਰ ਸਿੰਘ ਕਾਲਰੂ, ਟੀਮ ਯੂਰਪ ਨਿਊਜ ਪੰਜਾਬੀ, ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਦਲਬੀਰ ਭੱਟੀ, ਬਖਸ਼ੀਸ਼ ਸਿੰਘ, ਸੁਨਾਤਨ ਧਰਮ ਮੰਦਿਰ ਕਮੇਟੀ ਲਵੀਨੀਉ , ਹਰਦੀਪ ਸਿੰਘ ਬੁੜੈਲ ਪ੍ਰਧਾਨ ਰਾਵਿਦਾਸ ਦਰਬਾਰ ਵਿਲੈਤਰੀ, ਸਮੇਤ ਗੀਤ ਸੰਗੀਤ ਨਾਲ ਜੁੜੀਆਂ ਬਹੁਤ ਸਾਰੀਆਂ ਹਸਤੀਆਂ ਦੇ ਨਾ ਜ਼ਿਕਰਯੋਗ ਹਨ ਜਿੰਨਾਂ ਵੱਲੋਂ ਨਵ ਜਨਮੀ ਬੱਚੀ ਮੰਨਤ ਦੇ ਜਨਮ ਦੀ ਖੁਸ਼ੀ ਵਿਚ ਪਰਿਵਾਰ ਨੂੰ ਮੁਬਾਰਕਾਂ ਭੇਜੀਆਂ ਗਈਆਂ ਹਨ।

Vandana

This news is Content Editor Vandana