ਗਰਭ ਅਵਸਥਾ 'ਚ ਪਿੱਠ ਦੇ ਭਾਰ ਸੌਣਾ ਖਤਰਨਾਕ

04/04/2020 3:13:33 AM

ਲੰਡਨ– ਇਕ ਖੋਜ 'ਚ ਪਤਾ ਲੱਗਾ ਹੈ ਕਿ ਗਰਭ ਅਵਸਥਾ ਦੇ ਆਖਰੀ ਹਫਤੇ 'ਚ ਗਰਭਵਤੀ ਔਰਤਾਂ ਦਾ ਪਿੱਠ ਦੇ ਭਾਰ ਸੌਣਾ 10 ਸਿਗਰਟਾਂ ਪੀਣ ਜਿੰਨਾ ਖਤਰਨਾਕ ਹੋ ਸਕਦਾ ਹੈ। ਆਕਲੈਂਡ ਯੂਨੀਵਰਸਿਟੀ ਦੇ ਵਿਗਿਆਨੀਆਂ ਮੁਤਾਬਕ ਜੋ ਔਰਤ ਆਪਣੀ ਗਰਭ ਅਵਸਥਾ ਦੇ ਤੀਜੇ ਮਹੀਨੇ ਦੌਰਾਨ ਇਕ ਪਾਸੇ ਮੂੰਹ ਕਰ ਕੇ ਲੇਟਣ ਦੀ ਥਾਂ ਪਿੱਠ ਦੇ ਭਾਰ ਲੇਟਦੀ ਹੈ ਤਾਂ ਉਨ੍ਹਾਂ ਦੇ ਜਨਮ ਲੈਣ ਵਾਲੇ ਬੱਚੇ ਦਾ ਭਾਰ ਘੱਟ ਹੋਣ ਦੀ ਸੰਭਾਵਨਾ ਤਿੰਨ ਗੁਣਾ ਤੱਕ ਵਧ ਜਾਂਦੀ ਹੈ।

PunjabKesari
ਬੱਚੇ 'ਚ ਘੱਟ ਹੋ ਜਾਂਦੀ ਹੈ ਖੂਨ ਦੀ ਸਪਲਾਈ
ਵਿਗਿਆਨੀਆਂ ਦਾ ਮੰਨਣਾ ਹੈ ਕਿ ਗਰਭ ਅਵਸਥਾ ਦੇ ਆਖਰੀ ਦਿਨਾਂ 'ਚ ਪਿੱਠ ਦੇ ਭਾਰ ਲੇਟਣ ਨਾਲ ਬੱਚੇ 'ਚ ਖੂਨ ਦੀ ਸਪਲਾਈ ਘੱਟ ਹੋ ਜਾਂਦੀ ਹੈ। ਪਿੱਠ ਦੇ ਭਾਰ ਲੇਟਣ 'ਤੇ ਮਾਂ ਦੇ ਵਧੇ ਹੋਏ ਗਰਭ ਆਕਾਰ ਕਾਰਣ ਗਰਭ ਨਾਲੀ ਸੁੰਗੜ ਜਾਂਦੀ ਹੈ।
ਖੋਜਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਬਚੇ ਰਹਿਣ ਲਈ ਗਰਭਵਤੀ ਔਰਤਾਂ ਨੂੰ ਨਿਯਮਿਤ ਰੂਪ ਨਾਲ ਕਸਰਤ ਕਰਨੀ ਵੀ ਜ਼ਰੂਰੀ ਹੈ। ਕਸਰਤ ਨਾਲ ਉਨ੍ਹਾਂ ਦੀ ਬਲੱਡ ਸ਼ੂਗਰ ਕੰਟਰੋਲ ਰਹਿਣ ਦੇ ਨਾਲ-ਨਾਲ ਮਾਂ ਅਤੇ ਬੱਚੇ 'ਚ ਟਾਈਪ-2 ਸ਼ੂਗਰ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਸਿਹਤ ਅਧਿਕਾਰੀ ਗਰਭ ਅਵਸਥਾ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਸਰਗਰਮ ਰਹਿਣ ਦੀ ਸਲਾਹ ਦਿੰਦੇ ਹਨ ਅਤੇ ਭਾਰ ਨੂੰ ਕੰਟਰੋਲ ਰੱਖਣ ਲਈ ਜੰਕ ਫੂਡ ਖਾਣ ਤੋਂ ਬਚਣ ਲਈ ਕਹਿੰਦੇ ਹਨ।


Gurdeep Singh

Content Editor

Related News