ਖਤਰਨਾਕ ਮਗਰਮੱਛ ਨੂੰ ਸਾਬਤ ਨਿਗਲ ਗਿਆ ਅਜਗਰ, ਤਸਵੀਰਾਂ ਵਾਇਰਲ

07/13/2019 4:19:02 PM

ਕਵੀਨਜ਼ਲੈਂਡ (ਏਜੰਸੀ)- ਸੋਸ਼ਲ ਮੀਡੀਆ 'ਤੇ ਅਜਗਰ ਤੇ ਮਗਰਮੱਛ ਦੀ ਲੜਾਈ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਰੌਂਗਟੇ ਖੜੇ ਕਰ ਦੇਣ ਵਾਲੀਆਂ ਹਨ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅਜਗਰ ਖਤਰਨਾਕ ਮਗਰਮੱਛ ਨੂੰ ਸਾਬਤ ਹੀ ਨਿਗਲ ਜਾਂਦਾ ਹੈ। ਅਜਿਹੀਆਂ ਕੁਝ ਤਸਵੀਰਾਂ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਇਨ੍ਹਾਂ ਤਸਵੀਰਾਂ ਵਿਚ ਇਕ ਅਜਗਰ, ਇਕ ਸਾਫ ਪਾਣੀ ਦੇ ਵੱਡੇ ਮਗਰਮੱਛ ਨੂੰ ਨਿਗਲਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਆਸਟ੍ਰੇਲੀਆ ਦੀਆਂ ਹਨ ਅਤੇ ਕਵੀਨਜ਼ਲੈਂਡ ਦੇ ਕਾਇਆਕੇਰ ਨੇ ਕਲਿੱਕ ਕੀਤੀ ਹੈ।

PunjabKesari

PunjabKesari

PunjabKesari

PunjabKesari

PunjabKesari

ਜਾਣਕਾਰੀ ਮੁਤਾਬਕ ਇਨ੍ਹਾਂ ਜੀਜੀ ਵਾਇਲਡ ਲਾਈਫ ਰੈਸਕਿਊ ਨੇ 1 ਜੂਨ ਨੂੰ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਸੀ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੀਜੀ ਵਾਈਲਡ ਲਾਈਫ ਨੇ ਲਿਖਿਆ ਹੈ ਕਿ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਲੰਬਾ ਸੱਪ ਅਤੇ ਫ੍ਰੈਸ਼ਵਾਟਰ ਮਗਰਮੱਛ ਦੀਆਂ ਸ਼ਾਨਦਾਰ ਤਸਵੀਰਾਂ ਕਲਿੱਕ ਹੋਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਮਾਰਟਿਨ ਮੁਲਰ ਨੇ ਕਲਿੱਕ ਕੀਤਾ ਹੈ। ਇਸ ਵਿਚ ਇਹ ਅਜਗਰ ਇਕ ਵੱਡੇ ਮਗਰਮੱਛ ਨੂੰ ਸਾਬਤ ਨਿਗਲਦਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਚ ਸਾਹਮਣੇ ਆਈਆਂ ਹਨ, ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਚ ਸਾਹਮਣੇ ਆਈ ਹੈ, ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਗਰਮੱਛ ਨੂੰ ਨਿਗਲਣ ਤੋਂ ਬਾਅਦ ਇਹ ਸੱਪ ਆਰਾਮ ਕਰਦੀ ਵੀ ਨਜ਼ਰ ਆ ਰਿਹਾ ਹੈ।


Sunny Mehra

Content Editor

Related News