ਕੈਮੀਕਲ ਤੇਲ ਦੇ ਟੀਕੇ ਲਗਾ ਕੇ ਬਣਾਈ ਸੀ ਬੌਡੀ, ਹੁਣ ਕੱਟਣੀਆਂ ਪੈ ਸਕਦੀਆਂ ਹਨ ਬਾਹਾਂ

12/10/2017 10:32:41 AM

ਮਾਸਕੋ (ਬਿਊਰੋ)— ਰੂਸ ਵਿਚ ਇਕ ਬੌਡੀ ਬਿਲਡਰ ਲਈ ਕੈਮੀਕਲ ਤੇਲ ਨਾਲ ਬੌਡੀ ਬਣਾਉਣਾ ਖਤਰਨਾਕ ਸਾਬਤ ਹੋ ਰਿਹਾ ਹੈ। ਡਾਕਟਰਾਂ ਨੇ ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿਚ ਉਸ ਦੀਆਂ ਬਾਹਾਂ ਕੱਟਣੀਆਂ ਪੈ ਸਕਦੀਆਂ ਹਨ। ਇਸ ਸਾਬਕਾ ਫੌਜੀ ਨੇ ਤੇਲ ਨਾਲ ਫੁਲੀ ਆਪਣੀ ਬੌਡੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।
ਕੀਤੇ ਸੀ ਕਈ ਤਰ੍ਹਾਂ ਦੇ ਪ੍ਰਯੋਗ
ਦੱਖਣੀ-ਪੱਛਮੀ ਰੂਸ ਦੇ ਸਟੈਵਰੋਲੋਲ ਕ੍ਰਾਏ ਖੇਤਰ ਵਿਚ ਪਾਇਟੀਗੋਰਸਕ ਦੇ ਰਹਿਣ ਵਾਲੇ 21 ਸਾਲਾ ਕਿਰਿਲ ਤੇਰੇਸ਼ੀਨ ਨੇ ਕੋਨਟਰਾਵਰਸ਼ੀਅਲ ਕੈਮੀਕਲ ਤੇਲ ਦੇ ਟੀਕੇ ਲਗਾ ਕੇ ਆਪਣੀਆਂ ਬਾਹਾਂ ਦੇ ਪੱਠੇ ਫੁਲਾ ਲਏ। ਹੁਣ ਉਸ ਨੂੰ ਇਸ ਪ੍ਰਯੋਗ ਦੇ ਨਤੀਜੇ ਭੁਗਤਣੇ ਪੈ ਰਹੇ ਹਨ। ਉਹ ਜਿਸ ਟੀਕੇ ਦੀ ਵਰਤੋਂ ਕਰਦੇ ਹਨ, ਉਸ ਵਿਚ 85 ਫੀਸਦੀ ਤੇਲ, 7.5 ਫੀਸਦੀ ਲਿਡੋਕੇਨ ਕੈਮੀਕਲ ਅਤੇ 7.5 ਫੀਸਦੀ ਐਲਕੋਹਲ-ਟੇਰੇਸ਼ਿਨ ਹੁੰਦਾ ਹੈ। ਕਿਰਿਲ ਆਪਣੇ ਮਜ਼ਬੂਤ ਬੌਡੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹਾਂ ਤਸਵੀਰਾਂ ਵਿਚ ਉਨ੍ਹਾਂ ਦੇ ਬਾਇਸੈਪਸ ਲਾਲ ਅਤੇ ਬੈਂਗਨੀ ਰੰਗ ਦੇ ਨਜ਼ਰ ਆਉਂਦੇ ਹਨ।
ਡਾਕਟਰਾਂ ਨੇ ਦਿੱਤੀ ਇਹ ਚਿਤਾਵਨੀ
ਡਾਕਟਰਾਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਲਕਵਾ ਹੋਣ ਦੇ ਖਤਰੇ ਬਾਰੇ ਚਿਤਾਵਨੀ ਦਿੱਤੀ ਸੀ ਪਰ ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਸਥਿਤੀ ਹੋਰ ਗੰਭੀਰ ਹੋ ਚੁੱਕੀ ਹੈ। ਪ੍ਰੋਫੈਸਰ ਈਵਗੋਨੀ ਲਿਲਿਨ ਨੇ ਕਿਹਾ ਕਿ ਤੁਰੰਤ ਤਾਂ ਨਹੀਂ ਪਰ ਭਵਿੱਖ ਵਿਚ ਉਸ ਦੀਆਂ ਬਾਹਾਂ ਕੱਟਣੀਆਂ ਪੈ ਸਕਦੀਆਂ ਹਨ।
6 ਲੀਟਰ ਤੇਲ ਕਰ ਚੁੱਕਾ ਹੈ ਇੰਜੈਕਟ
ਡਾਕਟਰਾਂ ਦੀ ਇਸ ਚਿਤਾਵਨੀ ਮਗਰੋਂ ਵੀ ਕਿਰਿਲ ਹਾਲੇ ਵੀ ਇਸ ਹੋਮਮੇਡ ਟੀਕੇ ਨੂੰ ਲਗਾ ਰਹੇ ਹਨ। ਉਹ ਆਪਣੀ ਬੌਡੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਕਿਰਿਲ ਹੁਣ ਤੱਕ 6 ਲੀਟਰ ਕੈਮੀਕਲ ਤੇਲ ਆਪਣੀ ਬੌਡੀ ਵਿਚ ਇੰਜੈਕਟ ਕਰ ਚੁੱਕੇ ਹਨ। ਉਨ੍ਹਾਂ ਦੇ ਬਾਈਸੈਪਸ ਦਾ ਆਕਾਰ ਇਸ ਸਮੇਂ 23 ਇੰਚ ਹੈ, ਜਿਸ ਨੂੰ ਉਹ 27 ਇੰਚ ਕਰਨਾ ਚਾਹੁੰਦੇ ਹਨ। ਇਸ ਦੇ ਇਲਾਵਾ ਉਹ ਆਪਣੇ ਸਰੀਰ ਦੇ ਬਾਕੀ ਹਿੱਸਿਆਂ ਨੂੰ ਵੀ ਠੀਕ ਕਰਨਾ ਚਾਹੁੰਦੇ ਹਨ। ਜਿਸ ਵਿਚ ਉਸ ਦੀ ਬੈਕ, ਛਾਤੀ ਅਤੇ ਮੋਢੇ ਸ਼ਾਮਿਲ ਹਨ। ਕਿਰਿਲ ਮੁਤਾਬਕ ਉਸ ਨੂੰ ਆਪਣੀਆਂ ਬਾਹਾਂ ਕਾਰਨ ਕੋਈ ਪਰੇਸ਼ਾਨੀ ਨਹੀਂ ਹੋ ਰਹੀ। ਉਸ ਦੀ ਬੌਡੀ ਉਸ ਮੁਤਾਬਕ ਢੱਲ ਗਈ ਹੈ।