100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)

09/25/2020 6:36:42 PM

ਜਲੰਧਰ (ਬਿਊਰੋ) - ਅਮਰੀਕਾ ਦੀ ਟਾਈਮ ਮੈਗਜ਼ੀਨ ਦੀ ਸਾਲਾਨਾ ਤਾਜ਼ਾ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਾਰੀ ਕੀਤੀ ਗਈ ਇਸ ਲਿਸਟ 'ਚ ਸ਼ਾਹੀਨ ਬਾਗ ਦੀਆਂ ਦਾਦੀਆਂ ਵਿੱਚੋਂ ਇਕ ਬਿਲਕਿਸ ਬਾਨੋ (82) ਦੁਨੀਆਂ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿਚ ਸ਼ੁਮਾਰ ਹੋ ਗਈ ਹੈ। ਉਸ ਦਾਦੀ ਨੂੰ ਆਈਕਨ ਕੈਟਾਗਰੀ ਵਿਚ ਥਾਂ ਦਿੱਤੀ ਗਈ ਹੈ। ਦੱਸ ਦੇਈਏ ਕਿ ਬਿਲਕਿਸ ਬਾਨੋ ਉਨ੍ਹਾਂ ਹਜ਼ਾਰਾਂ ਮੁਜ਼ਾਹਰਾਕਾਰੀਆਂ ਵਿਚੋਂ ਇਕ ਸੀ, ਜਿਹੜੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿਚ ਮਹੀਨਿਆਂ-ਬੱਧੀ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਸਨ।  

ਪੜ੍ਹੋ ਇਹ ਵੀ ਖਬਰ - ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

ਦੱਸ ਦੇਈਏਕਿ ਮੈਗਜ਼ੀਨ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਟਵਿਟਰ ਉੱਤੇ ਸ਼ਾਹੀਨ ਬਾਗ ਬਹੁਤ ਜ਼ਿਆਦਾ ਟਰੈਂਡ ਕਰਨ ਲੱਗ ਪਿਆ ਸੀ। ਯੂਜ਼ਰਜ਼ ਨੇ ਲਿਖਿਆ ਕਿ ਇਸ ਉਮਰ ਵਿਚ ਬਿਲਕਿਸ ਦੇ ਸੰਘਰਸ਼ ਦਾ ਜਜ਼ਬਾ ਕਾਬਿਲੇ ਤਾਰੀਫ ਹੈ। ਕੋਰੋਨਾ ਲਾਗ ਦੇ ਕਾਰਨ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਾਰਚ ਮਹੀਨੇ ਵਿਚ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਤਾਂ ਬਿਲਕਿਸ ਨੇ ਕਿਹਾ ਸੀ, ‘‘ਜੇ ਪ੍ਰਧਾਨ ਮੰਤਰੀ ਨੂੰ ਸਾਡੀ ਸਿਹਤ ਦੀ ਏਨੀ ਹੀ ਚਿੰਤਾ ਹੈ ਤਾਂ ਅੱਜ ਇਸ ਕਾਲੇ ਕਾਨੂੰਨ ਨੂੰ ਰੱਦ ਕਰ ਦੇਣ, ਫਿਰ ਅਸੀਂ ਐਤਵਾਰ ਜਨਤਾ ਕਰਫਿਊ ਵਿਚ ਸ਼ਾਮਲ ਹੋ ਜਾਵਾਂਗੇ।’

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜ਼ਿਕਰਯੋਗ ਹੈ ਕਿ ਇਸ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਆਯੂਸ਼ਮਾਨ ਖੁਰਾਨਾ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਸ਼ਾਮਲ ਹਨ। ਇਸ ਲਿਸਟ ਦੇ ਬਾਰੇ ਅਤੇ ਉਸ ’ਚ ਸ਼ਾਮਲ ਲੋਕਾਂ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 


rajwinder kaur

Content Editor

Related News