ਫੜੀ ਗਈ ਪਤਨੀ ਦੀ ਬੇਵਫਾਈ, ਜੋੜੇ ਬੱਚਿਆਂ ਦੇ ਵੱਖੋ-ਵੱਖ ਨਿਕਲੇ ਪਿਤਾ

06/03/2020 9:40:45 PM

ਬੀਜਿੰਗ(ਇੰਟ)- ਚੀਨ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਭਰੋਸਾ ਕਰਨਾ ਥੋੜਾ ਮੁਸ਼ਕਲ ਹੈ। ਇਥੇ ਇਕ ਵਿਅਕਤੀ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਜੋੜੇ ਬੱਚਿਆਂ ਵਿਚੋਂ ਇਕ ਦਾ ਪਿਤਾ ਉਹ ਹੈ ਤੇ ਇਕ ਦਾ ਪਿਤਾ ਕੋਈ ਹੋਰ ਵਿਅਕਤੀ ਹੈ। ਇਨ੍ਹਾਂ ਦੋਵਾਂ ਬੱਚਿਆਂ ਦੀ ਡੀ.ਐਨ.ਏ. ਰਿਪੋਰਟ ਵਿਚ ਖੁਲਾਸਾ ਹੋਇਆ ਕਿ ਦੋਵਾਂ ਦੇ ਪਿਤਾ ਵੱਖਰੇ ਹਨ। ਇਸ ਖੁਲਾਸੇ ਨਾਲ ਹੀ ਵਿਅਕਤੀ ਨੂੰ ਇਹ ਵੀ ਪਤਾ ਲੱਗਿਆ ਕਿ ਉਸ ਦੀ ਪਤਨੀ ਉਸ ਨੂੰ ਧੋਖਾ ਦੇ ਰਹੀ ਸੀ।

ਡੇਲੀ ਮੇਲ ਦੀ ਖਬਰ ਮੁਤਾਬਕ 10 ਲੱਖ ਵਿਚੋਂ ਕਿਸੇ ਇਕ ਵਿਚ ਅਜਿਹਾ ਮਾਮਲਾ ਸਾਹਮਣੇ ਆ ਸਕਦਾ ਹੈ ਜਦੋਂ ਜੋੜੇ ਬੱਚਿਆਂ ਦੇ ਪਿਤਾ ਵੱਖਰੇ-ਵੱਖਰੇ ਵਿਅਕਤੀ ਹੋਣ। ਚੀਨੀ ਮੀਡੀਆ ਵਿਚ ਛਪੀ ਰਿਪੋਰਟ ਮੁਤਾਬਕ ਇਥੇ ਹਸਪਤਾਲ ਵਿਚ ਪੈਦਾ ਹੋਣ ਵਾਲੇ ਹਰ ਬੱਚੇ ਦਾ ਡੀ.ਐਨ.ਏ. ਟੈਸਟ ਕੀਤਾ ਜਾਣਾ ਪ੍ਰਕਿਰਿਆ ਦਾ ਹੀ ਹਿੱਸਾ ਹੈ। ਦੇਂਗ ਯਾਜੁਨ ਨਾਂ ਦੇ ਇਸ ਵਿਅਕਤੀ ਨੂੰ ਆਪਣੀ ਪਤਨੀ 'ਤੇ ਇਸ ਤੋਂ ਪਹਿਲਾਂ ਸ਼ੱਕ ਵੀ ਨਹੀਂ ਸੀ ਤੇ ਦੋਵੇਂ ਬਹੁਤ ਖੁਸ਼ ਸਨ। ਡਾਕਟਰਾਂ ਮੁਤਾਬਕ ਕਦੇ-ਕਦੇ ਔਰਤਾਂ ਦੇ ਸਰੀਰ ਵਿਚ ਇਕ ਅੰਡੇ ਦੀ ਥਾਂ ਦੋ ਅੰਡੇ ਵੀ ਬਣ ਜਾਂਦੇ ਹਨ। ਇਸ ਦੌਰਾਨ ਦੋ ਵੱਖ-ਵੱਖ ਪੁਰਸ਼ਾਂ ਦੇ ਸਪਰਮ ਉਨ੍ਹਾਂ ਅੰਡਿਆਂ ਵਿਚ ਦਾਖਲ ਹੋ ਗਏ।

ਬੀਜਿੰਗ ਦੇ ਝੋਂਗਝੇਂਗ ਫੋਰੇਂਸਿਕ ਆਈਡੇਂਟੀਫਿਕੇਸ਼ਨ ਸੈਂਟਰ ਮੁਤਾਬਕ ਤਕਰੀਬਨ 10 ਲੱਖ ਜੋੜੇ ਬੱਚੇ ਪੈਦਾ ਹੋਣ 'ਤੇ ਇਕ ਅਜਿਹਾ ਮਾਮਲਾ ਸਾਹਮਣੇ ਆਉਣ ਦੀ ਆਸ ਹੁੰਦੀ ਹੈ, ਇਸ ਮਾਮਲੇ ਵਿਚ ਮਹਿਲਾ ਨੇ ਦੋਵਾਂ ਪੁਰਸ਼ਾਂ ਨਾਲ ਬੇਹੱਦ ਘੱਟ ਸਮੇਂ ਵਿਚ ਸਰੀਰਕ ਸਬੰਧ ਬਣਾਏ ਹੋਣਗੇ, ਜਿਸ ਕਾਰਣ ਦੋਵਾਂ ਬੱਚਿਆਂ ਦੇ ਪਿਤਾ ਵੱਖਰੇ ਹਨ। ਡੀ.ਐਨ.ਏ. ਰਿਪੋਰਟ ਤੋਂ ਸਪੱਸ਼ਟ ਹੈ ਕਿ ਦੋਵਾਂ ਬੱਚਿਆਂ ਦੀ ਮਾਂ ਤਾਂ ਇਕ ਹੀ ਹੈ ਪਰ ਪਿਤਾ ਵੱਖਰੇ-ਵੱਖਰੇ ਹਨ। ਫਿਲਹਾਲ ਦੇਂਗ ਯਾਜੁਨ ਨੇ ਪੁਲਸ ਵਿਚ ਪਤਨੀ ਦੀ ਬੇਵਫਾਈ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਅਸਲ ਵਿਚ ਅਜਿਹੇ ਮਾਮਲਿਆਂ ਵਿਚ ਲੀਗਲ ਪਿਤਾ ਦਾ ਨਾਂ ਰਜਿਸਟਰਡ ਕਰਵਾਉਣ ਵਿਚ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਡੀ.ਐਨ.ਏ. ਰਿਪੋਰਟ ਮੁਤਾਬਕ ਦੋਵਾਂ ਬੱਚਿਆਂ ਦੇ ਪਿਤਾ ਵੱਖਰੇ ਹੁੰਦੇ ਹਨ।

Baljit Singh

This news is Content Editor Baljit Singh