ਸ਼ਾਂਤੀਪੂਰਣ ਪ੍ਰਦਰਸ਼ਨ ਤੋਂ ਬਾਅਦ ਨਿਊਯਾਰਕ ਸਿਟੀ ''ਚੋਂ ਹਟਾਇਆ ਗਿਆ ਕਰਫਿਊ

06/07/2020 11:04:56 PM

ਨਿਊਯਾਰਕ - ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਐਤਵਾਰ ਸਵੇਰੇ ਐਲਾਨ ਕੀਤਾ ਕਿ ਪੁਲਸ ਦੀ ਤਾਨਾਸ਼ਾਹੀ ਖਿਲਾਫ ਪ੍ਰਦਰਸ਼ਨਾਂ ਕਾਰਨ ਨਿਊਯਾਰਕ ਸਿਟੀ ਵਿਚ ਲਾਏ ਗਏ ਕਰਫਿਊ ਨੂੰ ਸਮੇਂ ਤੋਂ ਪਹਿਲਾਂ ਹਟਾਇਆ ਜਾ ਰਿਹਾ ਹੈ। ਰਾਤ 8 ਵਜੇ ਤੋਂ ਸ਼ਹਿਰ ਭਰ ਵਿਚ ਲੱਗਣ ਵਾਲਾ ਕਰਫਿਊ ਹਾਲਾਂਕਿ ਘਟੋਂ-ਘੱਟ ਐਤਵਾਰ ਤੱਕ ਪ੍ਰਭਾਵੀ ਰਹੇਗਾ ਅਤੇ ਸ਼ਹਿਰ ਵਿਚ ਇਸ ਨੂੰ ਕੋਰੋਨਾਵਾਇਰਸ ਕਾਰਨ ਲਾਗੂ ਬੰਦ ਨੂੰ ਹਟਾਉਣ ਦੇ ਪਹਿਲੇ ਪੜਾਅ ਦੇ ਨਾਲ ਹੀ ਹਟਾਏ ਜਾਣ ਦੀ ਤਿਆਰੀ ਹੈ। ਬਲਾਸੀਓ ਨੇ ਤੱਤਕਾਲ ਪ੍ਰਭਾਵ ਤੋਂ ਕਰਫਿਊ ਖਤਮ ਕਰਨ ਦੇ ਐਲਾਨ ਸਬੰਧੀ ਆਪਣੇ ਟਵੀਟ ਵਿਚ ਆਖਿਆ ਕਿ ਕੱਲ ਅਤੇ ਬੀਤੀ ਰਾਤ ਅਸੀਂ ਆਪਣੇ ਸ਼ਹਿਰ ਨੂੰ ਕਾਫੀ ਚੰਗੇ ਹਾਲ ਵਿਚ ਦੇਖਿਆ। ਕੱਲ ਅਸੀਂ ਸ਼ਹਿਰ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਦਿਸ਼ਾ ਵਿਚ ਪਹਿਲਾ ਵੱਡਾ ਕਦਮ ਚੁੱਕਾਂਗੇ।

ਇਹ ਕਦਮ ਨਿਊਯਾਰਕ ਸਿਟੀ ਪੁਲਸ ਵੱਲੋਂ ਕਰਫਿਊ ਨੂੰ ਸ਼ਨੀਵਾਰ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਕਿਉਂਕਿ ਮਿਨੀਆਪੋਲਿਸ ਪੁਲਸ ਵੱਲੋਂ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੁਲਸ ਦੀ ਤਾਨਾਸ਼ਾਹੀ ਖਿਲਾਫ ਹਜ਼ਾਰਾਂ ਲੋਕ ਸੜਕਾਂ 'ਤੇ ਆ ਗਏ। ਸ਼ਨੀਵਾਰ ਰਾਤ ਕਰਫਿਊ ਬੀਤਣ ਤੋਂ 2 ਘੰਟੇ ਬਾਅਦ ਕਈ ਪ੍ਰਦਰਸ਼ਨਕਾਰੀਆਂ ਦੇ ਸਮੂਹ ਮੈਨਹੱਟਨ ਅਤੇ ਬਰੁਕਲਿਨ ਦੀਆਂ ਸੜਕਾਂ 'ਤੇ ਘੁੰਮਦੇ ਰਹੇ ਪਰ ਪੁਲਸ ਨੇ ਸਿਰਫ ਉਨ੍ਹਾਂ ਦੀ ਨਿਗਰਾਨੀ ਕੀਤੀ, ਉਨ੍ਹਾਂ ਨੂੰ ਕੁਝ ਕਿਹਾ ਨਹੀਂ। ਸ਼ਨੀਵਾਰ ਨੂੰ ਮੈਨਹੱਟਨ ਵਿਚ ਪ੍ਰਦਰਸ਼ਨਾਂ ਦੌਰਾਨ ਸਵੈ-ਸੇਵੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਧੁੱਪ ਤੋਂ ਰਾਹਤ ਦਿਵਾਉਣ ਲਈ ਨਾਸ਼ਤਾ, ਫਸਟ ਏਡ ਕਿੱਟ ਅਤੇ ਪਾਣੀ ਦੀਆਂ ਬੋਤਲਾਂ ਵੰਡੀਆਂ। ਉਥੇ ਹਜ਼ਾਰਾਂ ਲੋਕਾਂ ਨੇ ਬਰੁਕਲਿਨ ਪੁਲ ਨੂੰ ਪਾਰ ਕੀਤਾ ਅਤੇ ਲੋਅਰ ਮੈਨਹੱਟਨ ਪਹੁੰਚੇ ਜਿਥੇ ਹੋਰ ਸਮੂਹਾਂ ਦੇ ਨਾਲ ਮਿਲ ਕੇ ਫੋਲੀ ਸਕੁਆਇਰ ਅਤੇ ਵਾਸ਼ਿੰਗਟਨ ਸਕੁਆਇਰ ਪਾਰਕ ਜਿਹੀਆਂ ਥਾਂਵਾਂ 'ਤੇ ਇਕੱਠੇ ਹੋਏ।

ਉਥੇ, ਮੁੱਖ ਸ਼ਹਿਰ ਤੋਂ ਦੂਰ, ਪੁਲਸ ਨੇ ਸਾਰਿਆਂ ਲਈ ਬੈਰੀਅਰ ਲਾਏ ਪਰ ਟਾਈਮਸ ਸਕੁਆਇਰ ਨੂੰ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਬੰਦ ਰੱਖਿਆ। ਕਰਫਿਊ ਹਟਣ ਤੋਂ ਬਾਅਦ, ਪ੍ਰਦਰਸ਼ਨਕਾਰੀਆਂ ਦੇ ਵੱਡੇ ਸਮੂਹ ਨੇ ਐਫ. ਡੀ. ਆਰ. ਡ੍ਰਾਈਵ 'ਤੇ ਮਾਰਚ ਕੀਤਾ, ਜਿਸ ਦੇ ਚੱਲਦੇ ਪੁਲਸ ਨੂੰ ਸੜਕ ਮਾਰਗ ਇਕ ਪਾਸੇ ਤੋਂ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਜੂਲੀਅਨ ਏਰੀਓਲਾ ਹੇਨਿੰਗਸ ਨੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਹੈ ਕਿ ਆਵਾਜਾਈ ਜਲਦ ਹੀ ਘੱਟ ਹੋਣ ਵਾਲੀ ਹੈ। ਉਸ ਨੇ ਕਿਹਾ ਕਿ ਮੈਨੂੰ ਕਦੇ ਹੈਰਾਨੀ ਨਹੀਂ ਹੁੰਦੀ ਜਦ ਕਾਰਵਾਈ ਨਾ ਹੋਣ 'ਤੇ ਲੋਕ ਕਾਰਵਾਈ ਕਰਦੇ ਹਨ। ਸਥਾਨਕ ਰਾਜ ਨੇਤਾਵਾਂ ਅਤੇ ਨਾਗਰਿਕ ਸੰਸਥਾਵਾਂ ਦੇ ਵਕੀਲਾਂ ਨੇ ਰਾਤ 9 ਵਜੇ ਦੇ ਕਰਫਿਊ ਨੂੰ ਖਤਮ ਕਰਨ ਦੀ ਮੰਗ ਕਰਦੇ ਹੋਏ ਸ਼ਿਕਾਇਤ ਕੀਤੀ ਸੀ ਕਿ ਜਦ ਅਧਿਕਾਰੀ ਇਸ ਨੂੰ ਲਾਗੂ ਕਰਾਉਣ ਦਾ ਯਤਨ ਕਰਦੇ ਹਨ ਤਾਂ ਬੇਲੋੜਾ ਟਕਰਾਅ ਹੁੰਦਾ ਹੈ। ਮੇਅਰ ਬਲਾਸੀਓ ਨੇ ਹਾਲਾਂਕਿ ਜ਼ੋਰ ਦਿੰਦੇ ਹੋਏ ਕਿਹਾ ਕਿ ਕਰਫਿਊ ਹਫਤੇ ਦੇ ਆਖਿਰ ਤੱਕ ਬਰਕਰਾਰ ਰਹੇਗਾ।

Khushdeep Jassi

This news is Content Editor Khushdeep Jassi