ਹੋਂਡੂਰਾਸ ''ਚ 10 ਦਿਨਾਂ ਲਈ ਕਰਫਿਊ ਪਾਬੰਦੀ ਲਾਗੂ

12/02/2017 4:01:14 PM

ਤੇਗੁਕੀਗਾਲਪਾ(ਭਾਸ਼ਾ)— ਹੋਂਡੂਰਾਸ ਵਿਚ ਹੋਈ ਰਾਸ਼ਟਰਪਤੀ ਚੋਣ ਦੇ ਬਾਅਦ ਤੋਂ ਜ਼ਾਰੀ ਲੁੱਟ-ਖੋਹ ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਸਰਕਾਰ ਨੇ ਅਗਲੇ 10 ਦਿਨਾਂ ਲਈ ਰਾਸ਼ਟਰਵਿਆਪੀ ਕਰਫਿਊ ਪਾਬੰਦੀ ਲਾਗੂ ਕਰ ਦਿੱਤੀ। ਇਸ ਸੰਬੰਧ ਵਿਚ ਸਰਕਾਰ ਨੇ ਸ਼ੁੱਕਰਵਾਰ ਰਾਤ ਇਕ ਬੈਠਕ ਕੀਤੀ ਅਤੇ ਅਗਲੇ 10 ਦਿਨਾਂ ਲਈ ਪੂਰੇ ਦੇਸ਼ ਵਿਚ ਕਰਫਿਊ ਪਾਬੰਦੀ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਇਸ ਦੇ ਤਹਿਤ ਫੌਜ ਅਤੇ ਪੁਲਸ ਨੂੰ ਕਈ ਵਿਸ਼ੇਸ਼ ਅਧਿਕਾਰ ਦਿੱਤੇ ਹਨ, ਜਿਸ ਨੂੰ ਲੈ ਕੇ ਵਿਰੋਧੀ ਨੇਤਾਵਾਂ ਨੇ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ। ਪਿਛਲੇ ਐਤਵਾਰ ਨੂੰ ਹੋਈ ਰਾਸ਼ਟਰਪਤੀ ਚੋਣ ਤੋਂ ਬਾਅਦ ਜ਼ਾਰੀ ਵਿਰੋਧ ਪ੍ਰਦਰਸ਼ਨ ਵਿਚ ਹੁਣ ਤੱਕ 1 ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਵਿਰੋਧ ਪ੍ਰਦਰਸ਼ਨ ਅਤੇ ਦੰਗਾ ਕਰਨ ਦੇ ਮਾਮਲੇ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਰੋਧੀ ਨੇਤਾਵਾਂ ਨੇ ਸਰਕਾਰ ਉੱਤੇ ਵੋਟਾਂ ਦੀ ਗਿਣਤੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ।