ਸਲੋਹ ਵਿੱਚ ਸੱਭਿਆਚਰਕ ਮੇਲੇ ਦੌਰਾਨ ਨਛੱਤਰ ਗਿੱਲ ਨੇ ਲਾਈਆਂ ਰੌਣਕਾਂ

07/11/2017 3:33:56 AM

ਲੰਡਨ (ਰਾਜਵੀਰ ਸਮਰਾ)— ਬੀਤੇ ਦਿਨ ਸਲੋਹ ਵਿੱਚ ਪੰਜਾਬੀ ਬਹੁਗਿਣਤੀ ਵਾਲੇ ਇਲਾਕੇ 'ਚ ਪੰਜਾਬੀ ਸੱਭਿਆਚਰਕ ਸਮਾਰੋਹ ਕਰਵਾਇਆ ਗਿਆ, ਇਸ ਵਿੱਚ ਪ੍ਰੱਸਿਧ ਪੰਜਾਬੀ ਗਾਇਕ ਨਛੱਤਰ ਗਿੱਲ ਵੱਲੋਂ ਅਰਦਾਸ ਗਾਣੇ ਨਾਲ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਪੂਰੇ ਯੂ.ਕੇ. ਤੋਂ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਸੈਂਕੜੇ ਦੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਦਾ ਨਛੱਤਰ ਗਿੱਲ ਵੱਲੋਂ ਗਾਣਿਆਂ ਨਾਲ ਭਰਪੂਰ ਮਨੋਰੰਜਨ ਕੀਤਾ ਗਿਆ । ਜਿਸ ਵਿੱਚ ਦਰਸ਼ਕਾਂ ਦੀ ਪੁਰ-ਜ਼ੋਰ ਮੰਗ 'ਤੇ ਨਛੱਤਰ ਗਿੱਲ ਵੱਲੋਂ ਆਪਣੇ ਬਹੁਚਰਿਚੱਤ ਨਵੇਂ ਪੁਰਾਣੇ ਗਾਣਿਆਂ ਨਾਲ ਰੌਣਕਾਂ ਲਾਈਆਂ । ਇਸ ਤੋਂ ਪਹਿਲਾਂ ਛੋਟੇ ਬੱਚਿਆਂ ਵੱਲੋਂ ਧਾਰਮਿਕ ਸ਼ਬਦਾਂ ਅਤੇ ਹੋਰ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਗੱਤਕਾਂ ਜੱਥਿਆਂ ਵੱਲੋਂ ਹਾਜ਼ਰ ਦਰਸ਼ਕਾਂ ਨੂੰ ਗਤਕੇ ਦੇ ਜ਼ੌਹਰ ਦਿਖਾਏ ਗਏ। ਇਸ ਮੌਕੇ ਸਟੇਜ ਸੰਚਾਲਨ ਦਾ ਕਾਰਜ ਪਰਮਜੀਤ ਪੰਮੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੇਲੇ ਵਿੱਚ ਪਾਲੀ ਜੀ, ਰਾਜ ਸੇਖੋਂ, ਸਿਕੰਦਰ ਸਿੰਘ ਬਰਾੜ ਵੱਲੋਂ ਵੀ ਆਪਣੇ ਗਾਣਿਆਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ । ਇਸ ਮੌਕੇ ਪ੍ਰਸਿੱਧ ਸੱਭਿਆਚਾਰਕ ਪ੍ਰੋਗਰਾਮਾਂ ਦੇ ਪ੍ਰਮੋਟਰ ਅਮਰਜੀਤ ਧਾਮੀ, ਸਰਬਜੀਤ ਸਿੰਘ ਬਨੂੜ, ਜਸਬੀਰ ਸਿੰਘ ਘੁੰਮਣ, ਸੋਨੂੰ ਬਾਜਵਾ, ਅਮਨ ਘੁੰਮਣ, ਅਮਰਜੀਤ ਸਿੰਘ ਔਜਲਾ, ਬਲਵਿੰਦਰ ਸਿੰਘ, ਬਿੱਟੂ ਖੰਗੂੜਾ, ਅਨੂੰ ਫਿਲੋਰਾ, ਕਮਲਜੀਤ ਸਿੰਘ ਲਾਡਾ, ਜੈਸਮੀਨ ਡਿੰਪਲ, ਲੇਖਕ ਅਜ਼ੁੰਮ ਸ਼ੇਖਰ, ਮਹਿੰਦਰ ਧਾਲੀਵਾਲ, ਪਰਮਜੀਤ ਸਿੰਘ ਪੰਮਾ ਆਦਿ ਸਮੇਤ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ ।