ਇਟਲੀ ਦੇ ਸ਼ਹਿਰ ਕਾਪੂਆ 'ਚ ਪਹਿਲੀ ਵਾਰ ਹੋਵੇਗਾ ਸੱਭਿਆਚਾਰਕ ਮੇਲਾ : ਖੋਜੀ

05/27/2022 3:06:09 AM

ਮਿਲਾਨ/ਇਟਲੀ (ਸਾਬੀ ਚੀਨੀਆ) : ਦੱਖਣੀ ਇਟਲੀ ਦੇ ਸ਼ਹਿਰ ਨਾਪੋਲੀ ਦੇ ਨਾਲ ਵੱਸਦੇ ਕਸਬਾ ਕਾਪੂਆ 'ਚ 28 ਮਈ ਨੂੰ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਕੁਲਦੀਪ ਸਿੰਘ ਖੋਜੀ ਚੇਅਰਮੈਨ ਖੋਜੀ ਡਾਇਮੰਡ ਟ੍ਰੈਵਲ ਨੇ ਦੱਸਿਆ ਕਿ ਗਾਰਡਨ ਪੈਲੇਸ 'ਚ ਕਰਵਾਏ ਜਾਣ ਵਾਲੇ ਮੇਲੇ ਵਿੱਚ ਲੱਖਾ-ਨਾਜ ਦੀ ਜੋੜੀ ਵੱਲੋਂ ਖੁੱਲ੍ਹਾ ਅਖਾੜਾ ਲੱਗੇਗਾ, ਜਿਸ ਵਿਚ ਉਹ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਸ ਮੌਕੇ ਉੱਘੇ ਗੀਤਕਾਰ ਸੇਮਾ ਜਲਾਲਪੁਰ ਮੁੱਖ ਮਹਿਮਾਨ ਹੋਣਗੇ। ਮੇਲੇ ਦਾ ਲਾਈਵ ਯੂਰਪ ਨਿਊਜ਼ ਟੀ ਵੀ ਵੱਲੋਂ ਵਿਖਾਇਆ ਜਾਵੇਗਾ। ਦੱਸਣਯੋਗ ਹੈ ਕਿ ਦੱਖਣੀ ਇਟਲੀ 'ਚ ਬਹੁਤ ਘੱਟ ਅਜਿਹੇ ਪ੍ਰੋਗਰਾਮ ਹੁੰਦੇ ਹਨ, ਇਸ ਲਈ ਇਲਾਕੇ 'ਚ ਰਹਿੰਦੇ ਪੰਜਾਬੀਆਂ ਵਿੱਚ ਇਸ ਮੇਲੇ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Apple ਨੇ iPhone 13 ਮਿੰਨੀ ਨੂੰ ਠੀਕ ਕਰਨ ਲਈ ਭੇਜੀ 36 ਕਿਲੋ ਦੀ ਰਿਪੇਅਰ ਕਿੱਟ!

Mukesh

This news is Content Editor Mukesh