ਕਿਊਬਾ ਦੇ ਹਵਾਨਾ ''ਚ ਖੁੱਲ੍ਹਿਆ ਪਹਿਲਾ ਲਗਜ਼ਰੀ ਹੋਟਲ, ਭਾਰਤੀ ਕਾਰਗੀਰਾਂ ਨੇ ਦਿੱਤਾ ਸਹਿਯੋਗ (ਦੇਖੋ ਤਸਵੀਰਾਂ)

05/23/2017 3:48:11 PM

ਹਵਾਨਾ— ਕਿਊਬਾ ਦੇ ਪਹਿਲੇ ਲਗਜ਼ਰੀ ਹੋਟਲ ਨੇ ਸੋਮਵਾਰ ਨੂੰ ਲੋਕਾਂ ਦੇ ਠਹਿਰਣ ਲਈ ਹਵਾਨਾ ''ਚ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਪੰਜ ਸਿਤਾਰਾ ਹੋਟਲ ''ਚ ਇਕ ਰਾਤ ਠਹਿਰਣ ਲਈ 2500 ਅਮਰੀਕੀ ਡਾਲਰ ਖਰਚ ਕਰਨੇ ਹੋਣਗੇ। ਇਸ ਹੋਟਲ ''ਚ 246 ਕਮਰੇ ਹਨ, 4 ਬਾਰ ਅਤੇ ਦੋ ਰੈਸਟੋਰੈਂਟ ਹਨ ਅਤੇ ਹੋਟਲ ਦੇ ਸਭ ਤੋਂ ਉੱਪਰ ਸਵੀਮਿੰਗ ਪੂਲ ਵੀ ਹੈ। ਇਹ ਹੋਟਲ ਪੂਰੀ ਤਰ੍ਹਾਂ ਨਾਲ ਸਹੂਲਤਾਂ ਨਾਲ ਲੈੱਸ ਹੈ। ਇਸ ਹੋਟਲ ਦੀ ਹੇਠਲੀ ਮੰਜ਼ਲ ''ਤੇ ਇਕ ਸ਼ਾਪਿੰਗ ਮਾਲ ਵੀ ਬਣਿਆ ਹੈ। ਇਹ ਹੋਟਲ ਬਹੁਤ ਹੀ ਖੂਬਸੂਰਤ ਹੈ ਪਰ ਇੱਥੇ ਸਭ ਕੁਝ ਮਹਿੰਗਾ ਹੈ। 
''ਗਰਾਨ ਹੋਟਲ ਮਾਨਜ਼ਾਨਾ'' ਨਾਂ ਦਾ ਇਹ ਹੋਟਲ ਸਵੀਸ ਸਮੂਹ ਦੇ ਕੇਮਪਿਨਸਕਾਈ ਹੋਟਲਜ਼ ਦਾ ਹਿੱਸਾ ਹੈ ਅਤੇ ਇਹ ਕਿਊਬਾ ਦੀ ਰਾਜਧਾਨੀ ''ਚ ਪਾਰਕ ਸੈਂਟਰਲ ਗਾਰਡਨ ਅਤੇ ਗ੍ਰਾਂਡ ਐਲੀਸੀਆ ਐਲੋਨਸੋ ਥੀਏਟਰ ਦੇ ਸਾਹਮਣੇ ਸਥਿਤ ਹੈ। ਇਸ ਯੂਰਪੀਅਨ ਸਟਾਈਲ ਦੀ ਇਮਾਰਤ ਨੂੰ 1917 ''ਚ ਬਣਾਇਆ ਗਿਆ ਸੀ। ਸਮੇਂ ''ਤੇ ਇਸ ਦਾ ਨਿਰਮਾਣ ਕੰਮ ਪੂਰਾ ਕਰਨ ਲਈ ਕਿਊਬਾ ਸਰਕਾਰ ਨੂੰ ਭਾਰਤ ਤੋਂ ਕਾਰਗੀਰਾਂ ਨੂੰ ਮੰਗਵਾਉਣ ਦੀ ਬਿਲਡਰ ਦੀ ਮੰਗ ਨੂੰ ਵੀ ਸਵੀਕਾਰ ਕਰਨਾ ਪਿਆ ਸੀ।

Tanu

This news is News Editor Tanu