ਕਿਊਬਾ 'ਚ ਨਵੇਂ ਸੰਵਿਧਾਨ ਮੁਤਾਬਕ ਬਣੇਗੀ ਸਰਕਾਰ

07/15/2018 12:19:40 PM

ਹਵਾਨਾ (ਭਾਸ਼ਾ)— ਕਿਊਬਾ ਨੇ ਇਸ ਮਹੀਨੇ ਰਾਸ਼ਟਰੀ ਵਿਧਾਨਸਭਾ ਵਿਚ ਮਨਜ਼ੂਰ ਕੀਤੇ ਗਏ ਸੰਵਿਧਾਨਿਕ ਸੁਧਾਰਾਂ ਦੇ ਤਹਿਤ ਸਰਕਾਰ, ਅਦਾਲਤਾਂ ਅਤੇ ਅਰਥ ਵਿਵਸਥਾ ਨੂੰ ਨਵੇਂ ਤਰੀਕੇ ਨਾਲ ਤਿਆਰ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ। ਸਾਲ 1976 ਦੇ ਸੰਵਿਧਾਨ ਵਿਚ ਕੀਤੇ ਸੁਧਾਰਾਂ ਵਿਚ ਰਾਸ਼ਟਰਪਤੀ ਦੇ ਨਾਲ-ਨਾਲ ਪ੍ਰਧਾਨ ਮੰਤਰੀ ਲਈ ਵੀ ਵਿਵਸਥਾ ਹੋਵੇਗੀ। ਇਸ ਦੇ ਨਾਲ ਹੀ ਸਰਕਾਰ ਦੇ ਮੁਖੀ ਅਤੇ ਰਾਜ ਦੇ ਮੁਖੀ ਦੀਆਂ ਭੂਮਿਕਾਵਾਂ ਵੱਖ-ਵੱਖ ਹੋਣਗੀਆਂ। ਸੰਵਿਧਾਨ ਵਿਚ ਕਮਿਊਨਿਸਟ ਪਾਰਟੀ ਨੂੰ ਦੇਸ਼ ਵਿਚ ਇਕੋ ਇਕ ਸਿਆਸੀ ਤਾਕਤ ਦੇ ਰੂਪ ਵਿਚ ਰੱਖਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕਮਿਊਨਿਸਟ ਰਾਜ ਮੁੱਖ ਆਰਥਿਕ ਸ਼ਕਤੀ ਬਣਿਆ ਰਹੇਗਾ।