ਕਿਊਬਾ : ਹਵਾਨਾ 'ਚ ਜਹਾਜ਼ ਕ੍ਰੈਸ਼, 100 ਤੋਂ ਜ਼ਿਆਦਾ ਯਾਤਰੀਆਂ ਦੀ ਮੌਤ

05/19/2018 4:00:18 AM

ਵਾਸ਼ਿੰਗਟਨ — ਕਿਊਬਾ ਦੀ ਰਾਜਧਾਨੀ ਹਵਾਨਾ ਦੇ ਏਅਰਪੋਰਟ 'ਤੇ ਇਕ ਬੋਇੰਗ 737 ਜਹਾਜ਼ ਉਡਾਣ ਭਰਨ ਚੋਂ ਪਹਿਲਾਂ ਹੀ ਕ੍ਰੈਸ਼ ਹੋਇਆ ਹੈ। ਇਸ ਹਾਦਸੇ 'ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇਸ ਜਹਾਜ਼ 'ਚ 104 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਸਵਾਰ ਸਨ।

PunjabKesari


ਕਿਊਬਾ ਦੀਆਂ ਸਥਾਨਕ ਨਿਊਜ਼ ਸਾਈਟਾਂ ਮੁਤਾਬਕ ਇਹ ਜਹਾਜ਼ ਹਵਾਨਾ ਤੋਂ ਹੂਲਗਿਨ ਜਾ ਰਿਹਾ ਸੀ ਅਤੇ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਕ੍ਰੈਸ਼ ਹੋ ਗਿਆ। ਜਾਣਕਾਰੀ ਮੁਤਾਬਕ ਇਹ ਬੋਇੰਗ 737 ਜਹਾਜ਼ ਸੀ ਅਤੇ ਇਹ ਹਾਦਸਾ ਦੱਖਣੀ ਹਵਾਨਾ ਦੇ ਜੋਸ ਮਾਰਤੀ ਇੰਟਰਨੈਸ਼ਨਲ ਏਅਰਪੋਰਟ 'ਚ ਸੈਂਟੀਆਗੋ ਡਿ ਲਾਸ ਵੇਗਸ ਨਾਂ ਦੇ ਸ਼ਹਿਰ ਕੋਲ ਹੋਇਆ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਸ ਜਹਾਜ਼ ਨੂੰ ਕਿਊਬਾ ਦੀ ਸਰਕਾਰੀ ਏਅਰਲਾਇੰਸ ਕਿਊਬਾਨਾ ਨੇ ਕਿਰਾਏ 'ਤੇ ਲਿਆ ਸੀ। ਇਸ ਏਅਰਲਾਇੰਸ ਨੇ ਪਿਛਲੇ ਕੁਝ ਮਹੀਨਿਆਂ 'ਚ ਆਪਣੇ ਕਈ ਪੁਰਾਣੇ ਜਹਾਜ਼ਾਂ ਨੂੰ ਸੇਵਾ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਜਹਾਜ਼ਾਂ ਨੂੰ ਤਕਨੀਕੀ ਖਾਮੀਆਂ ਦੱਸ ਕੇ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ ਸੀ।

PunjabKesari


ਕਿਊਬਾ ਦੇ ਰਾਸ਼ਟਰਪਤੀ ਮਿਗੇਲ ਡਿਆਜ਼ ਕਨੇਲ ਹਾਦਸੇ ਵਾਲੀ ਥਾਂ 'ਦਾ ਜਾਇਜ਼ਾ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਕਈ ਲੋਕਾਂ ਮੌਤ ਦਾ ਸ਼ੱਕ ਜਤਾਇਆ ਅਤੇ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਵਿਅਕਤ ਕੀਤਾ।


Related News