USA, ਆਸਟ੍ਰੇਲੀਆ ਸਣੇ ਇਨ੍ਹਾਂ ਦੇਸ਼ਾਂ ਦੀ ਵਧੀ ਚਿੰਤਾ, ਇਸ ਕਰੂਜ਼ ਸ਼ਿਪ ''ਚ ਵੀ ਕੋਰੋਨਾ ਪੀੜਤ ਲੋਕ

04/08/2020 12:55:40 PM

ਸਿਡਨੀ- ਕੋਰੋਨਾ ਵਾਇਰਸ ਦੀ ਲਪੇਟ ਵਿਚ ਕਈ ਕਰੂਜ਼ ਸ਼ਿਪ ਆ ਗਏ ਹਨ। ਹੁਣ ਉਰੂਗਵੇ ਤਟ 'ਤੇ ਮੌਜੂਦ ਕਰੂਜ਼ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਅੰਟਾਰਟਿਕਾ ਕਰੂਜ਼ ਜਹਾਜ਼ 'ਤੇ ਸਵਾਰ ਜ਼ਿਆਦਾਤਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਜਹਾਜ਼ ਵਿਚ 217 ਲੋਕਾਂ ਵਿਚੋਂ ਸਭ ਤੋਂ ਵੱਧ ਆਸਟ੍ਰੇਲੀਆ ਦੇ ਨਾਗਰਿਕ ਹਨ। ਸ਼ਿਪ ਦੇ ਆਪਰੇਟਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਹਾਜ਼ 'ਤੇ ਜ਼ਿਆਦਾਤਰ ਯੂਰਪ, ਅਮਰੀਕਾ ਤੇ ਆਸਟ੍ਰੇਲੀਆ ਦੇ ਨਾਗਰਿਕ ਹਨ। 

ਗ੍ਰੇਗ ਮੋਰਟੀਮਰ ਜਹਾਜ਼ ਦੇ ਆਪਰੇਟਰ ਔਰੋਰਾ ਐਕਸਪੇਡਿਸ਼ੰਸ ਨੇ ਦੱਸਿਆ ਕਿ ਕਰੂਜ਼ 'ਤੇ ਕੋਰੋਨਾ ਵਾਇਰਸ ਦੇ ਪੀੜਤਾਂ ਨੂੰ ਦੇਖਦੇ ਹੋਏ ਚਾਲਕ ਦਲ ਅਤੇ ਯਾਤਰੀਆਂ ਨੂੰ ਇੱਥੋਂ ਸ਼ਿਫਟ ਕਰਨ ਦੀ ਜ਼ਰੂਰਤ ਹੈ। ਔਰੋਰਾ ਐਕਸਪੈਡਿਸ਼ੰਸ ਨੇ ਦੱਸਿਆ ਕਿ ਗ੍ਰੇਗ ਮੋਰਟੀਮਰ ਜਹਾਜ਼ ਨੂੰ 15 ਮਾਰਚ ਨੂੰ ਅੰਟਾਰਟਿਕਾ ਅਤੇ ਦੱਖਣੀ ਜਾਰਜੀਆ ਦੀ ਯਾਤਰਾ ਲਈ ਲੈ ਜਾਇਆ ਗਿਆ। ਇਸ ਯਾਤਰਾ ਨੂੰ 'ਇਨ ਸ਼ੇਕਲਟਨ ਫੁੱਟਸਟੈਪ' ਦਾ ਨਾਂ ਦਿੱਤਾ ਗਿਆ ਸੀ। 217 ਵਿਚੋਂ 128 ਯਾਤਰੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਇਸ ਵਿਚੋਂ 89 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉੱਥੇ ਹੀ ਇਸ ਜਹਾਜ਼ ਵਿਚੋਂ 6 ਲੋਕਾਂ ਨੂੰ ਕੱਢਿਆ ਗਿਆ ਹੈ ਜੋ ਸਥਿਰ ਸਥਿਤੀ ਵਿਚ ਹਨ। ਹਾਲਾਂਕਿ ਪੂਰਾ ਵਿਸ਼ਵ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਅਜਿਹੇ ਵਿਚ ਲੋਕਾਂ ਵਲੋਂ ਘੁੰਮਣ ਲਈ ਨਿਕਲਣਾ, ਇਕ ਗਲਤੀ ਮੰਨਿਆ ਜਾ ਰਿਹਾ ਹੈ। 

ਕਰੂਜ਼ ਸ਼ਿਪ ਵਲੋਂ ਦੱਸਿਆ ਗਿਆ ਹੈ ਕਿ ਪੀੜਤਾਂ ਵਿਚ ਵਧੇਰੇ ਬਜ਼ੁਰਗ ਹਨ ਤੇ ਉਨ੍ਹਾਂ ਨੂੰ ਸਾਹ, ਦਿਲ ਆਦਿ ਸਬੰਧੀ ਬੀਮਾਰੀਆਂ ਵੀ ਸਤਾ ਰਹੀਆਂ ਹਨ। ਇਸ ਲਈ ਉਨ੍ਹਾਂ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਇਨ੍ਹਾਂ ਲੋਕਾਂ ਨੂੰ ਇਥੋਂ ਲੈ ਜਾਣ ਵਿਚ ਮਦਦ ਕਰੇ।

Lalita Mam

This news is Content Editor Lalita Mam