ਵਿਆਹ ਕਰਵਾਉਣ ਲਈ 65 ਕਰੋੜ ਦੀ ਜਾਇਦਾਦ ਦੇ ਰਹੀ ਹੈ ਇਹ ਮਾਡਲ, ਪਰ ਨਹੀਂ ਮਿਲਿਆ ਲਾੜਾ

10/17/2018 4:21:15 PM

ਇੰਟਰਨੈਸ਼ਨਲ ਡੈਸਕ— ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਇਕ ਅਜਿਹਾ ਜੀਵਨਸਾਥੀ ਮਿਲੇ ਜੋ ਉਸ ਨੂੰ ਪਿਆਰ ਕਰਦਾ ਹੋਵੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਮਾਡਲ ਬਾਰੇ ਦੱਸਣ ਵਾਲੇ ਹਾਂ ਜਿਸ ਨੇ ਇਹ ਕਿਹਾ ਹੈ ਕਿ ਜੋ ਵੀ ਉਸ ਨਾਲ ਵਿਆਹ ਕਰੇਗਾ ਉਹ ਉਸ ਦੇ ਨਾਂ 'ਤੇ ਆਪਣੀ 65 ਕਰੋੜ ਦੀ ਜਾਇਦਾਦ ਕਰ ਦੇਵੇਗੀ ਪਰ ਅਜੇ ਤਕ ਉਸ ਨੂੰ ਆਪਣਾ ਜੀਵਨਸਾਥੀ ਨਹੀਂ ਮਿਲਿਆ ਹੈ।

ਅਸਲ 'ਚ ਰੂਸ ਦੀ ਰਹਿਣ ਵਾਲੀ ਮਾਡਲ ਐਨਾ ਨੇ ਵਿਆਹ ਨੂੰ ਲੈ ਕੇ ਇਕ ਸ਼ਰਤ ਰੱਖੀ ਹੈ ਜਿਸ ਮੁਤਾਬਕ ਲੜਕਾ ਭਾਰਤੀ ਹੋਣਾ ਚਾਹੀਦਾ ਹੈ। ਐਨਾ ਰੂਸ ਦੀ ਰਹਿਣ ਵਾਲੀ ਹੈ ਜੋ ਪਲੱਸ ਸਾਈਜ਼ ਫਿਗਰ ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। ਐਨਾ ਨੂੰ ਭਾਰਤੀ ਲੋਕਾਂ ਨਾਲ ਜ਼ਿਆਦਾ ਲਗਾਅ ਹੈ ਜਿਸ ਕਰਕੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਭਾਰਤੀ ਲੜਕੇ ਨਾਲ ਬਿਤਾਉਣਾ ਚਾਹੁੰਦੀ ਹੈ। ਐਨਾ ਦਾ ਕਹਿਣਾ ਹੈ ਕਿ ਜੋ ਲੜਕਾ ਉਸ ਨਾਲ ਵਿਆਹ ਕਰਨ ਨੂੰ ਤਿਆਰ ਹੋਵੇਗਾ, ਉਸ ਨੂੰ ਉਹ 65 ਕਰੋੜ ਦੀ ਜਾਇਦਾਦ ਦਾ ਮਾਲਿਕ ਬਣਾ ਦੇਵੇਗੀ।

neha meniya

This news is Content Editor neha meniya