ਹੌਂਸਲੇ ਨੂੰ ਸਲਾਮ: 24 ਮਿੰਟ ਤੋਂ ਵੱਧ ਪਾਣੀ ਅੰਦਰ ਸਾਹ ਰੋਕ ਕੇ ਰੱਖਣ ਦਾ ਬਣਾਇਆ ਨਵਾਂ ਵਿਸ਼ਵ ਰਿਕਾਰਡ

04/01/2021 3:25:56 PM

ਡੁਬਰੋਵਿਕ : ਇਕ ਕ੍ਰੋਏਸ਼ੀਆਈ ਗੋਤਾਖੋਰ ਨੇ ਪਾਣੀ ਦੇ ਅੰਦਰ 24 ਮਿੰਟ 33 ਸਕਿੰਟ ਤੱਕ ਆਪਣਾ ਸਾਹ ਰੋਕ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। 54 ਸਾਲ ਦੇ ਬੁਦਿਮੀਰ ਬੁਡਾ ਸੋਬਾਤ ਨੇ ਇਹ ਸਾਹਸਿਕ ਕਾਰਨਾਮਾ ਕਰਦੇ ਹੋਏ ਆਪਣੇ ਹੀ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਸੋਬਾਤ ਪਹਿਲਾਂ ਤੋਂ ਹੀ ਗਿਨੀਜ਼ ਵਰਲਡ ਰਿਕਾਰਡ ਧਾਰਕ ਹੈ।

ਇਹ ਵੀ ਪੜ੍ਹੋ: ਹਰਭਜਨ ਸਿੰਘ ਨੇ ਆਲੋਚਕਾਂ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ

ਸੋਬਾਤ ਨੇ ਸਿਸਕ ਸ਼ਹਿਰ ਵਿਚ ਇਕ ਸਵੀਮਿੰਗ ਪੂਲ ਵਿਚ ਆਪਣਾ ਨਵਾਂ ਵਿਸ਼ਵ ਕੀਰਤੀਮਾਨ ਸਥਾਪਿਤ ਕੀਤਾ। ਇਸ ਦੌਰਾਨ ਉਨ੍ਹਾਂ ਦੀ ਨਿਗਰਾਨੀ ਲਈ ਡਾਕਟਰ, ਪੱਤਰਕਾਰ ਅਤੇ ਸਮਰਥਕ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਸਾਬਕਾ ਬਾਡੀ ਬਿਲਡਰ ਸੋਬਾਤ ਨੇ ਆਪਣੇ ਬਾਡੀ ਬਿਲਡਿੰਗ ਦੇ ਜੁਨੂਨ ਨੂੰ ਦੂਰ ਕਰਕੇ ਸਟੈਟਿਕ ਡਾਈਵਿੰਗ ਨੂੰ ਗਲੇ ਲਗਾ ਲਿਆ ਸੀ ਅਤੇ ਜਲਦ ਹੀ ਉਹ ਦੁਨੀਆ ਦੇ ਟਾਪ-10 ਡਾਈਵਰਸ ਵਿਚੋਂ ਇਕ ਬਣ ਗਏ। ਸੋਬਾਤ ਨੇ ਇਸ ਤੋਂ 3 ਸਾਲ ਪਹਿਲਾਂ 24 ਮਿੰਟ ਤੱਕ ਪਾਣੀ ਦੇ ਅੰਦਰ ਸਾਹ ਰੋਕ ਕੇ ਗਿਨੀਜ਼ ਵਰਲਡ ਰਿਕਾਰਡ ’ਚ ਆਪਣਾ ਨਾਮ ਦਰਜ ਕਰਾਇਆ ਸੀ।

ਇਹ ਵੀ ਪੜ੍ਹੋ: ਕੋਹਲੀ ਵਨਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਬੁਮਰਾਹ ਚੌਥੇ ਸਥਾਨ ’ਤੇ ਖਿਸਕਿਆ

ਡੇਲੀ ਮੇਲ ਦੀ ਖ਼ਬਰ ਮੁਤਾਬਕ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਸੋਬਾਤ ਨੂੰ ਬਾਡੀ ਆਕਸੀਜਨ ਵਧਾਉਣ ਲਈ 30 ਮਿੰਟ ਪਹਿਲਾਂ ਸਾਫ਼ ਆਕਸੀਜਨ ਲੈਣ ਦੀ ਇਜਾਜ਼ਤ ਮਿਲੀ ਸੀ, ਜੋ ਪਹਿਲਾਂ ਨਹੀਂ ਮਿਲਦੀ ਸੀ ਪਰ ਭਾਵੇਂ ਹੀ ਉਨ੍ਹਾਂ ਨੂੰ ਪਹਿਲਾਂ ਸਾਫ਼ ਆਕਸੀਜਨ ਮਿਲੀ ਹੋਵੇ। ਇਸ ਦੇ ਬਾਵਜੂਦ ਵੀ ਸਟੈਟਿਕ ਏਪਨੀਆ ਕਿਸੇ ਲਈ ਵੀ ਜੋਖ਼ਿਮ ਭਰਿਆ ਹੁੰਦਾ ਹੈ। ਖ਼ਾਸ ਤੌਰ ’ਤੇ ਇਨਸਾਨ ਦੇ ਦਿਮਾਗ਼ ਲਈ, ਜਿਸ ਨੂੰ ਪਾਣੀ ਦੇ ਅੰਦਰ ਆਕਸੀਜਨ ਦਾ ਸਾਧਾਰਨ ਪੱਧਰ ਨਹੀਂ ਮਿਲਦਾ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੇ ਸਕੂਲਾਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਰੇਪ ਕੇਸ, ਸੈਕਸ ਸ਼ੋਸ਼ਣ ਦੇ 5800 ਮਾਮਲਿਆਂ ਦਾ ਹੋਇਆ ਖੁਲਾਸਾ

ਦੱਸ ਦੇਈਏ ਕਿ 18 ਮਿੰਟ ਦੇ ਬਾਅਦ ਸੋਬਾਤ ਨੂੰ ਵੀ ਆਕਸੀਜਨ ਦੀ ਘਾਟ ਕਾਰਨ ਕਈ ਮੁਸ਼ਕਲਾਂ ਆਉਣ ਲੱਗੀਆਂ ਸਨ। ਸੋਬਾਤ ਮੁਤਾਬਕ ਉਨ੍ਹਾਂ ਦੀ 20 ਸਾਲ ਦੀ ਧੀ ਸਾਸ਼ਾ ਤੋਂ ਉਨ੍ਹਾਂ ਨੂੰ ਕੁੱਝ ਵੱਖ ਅਤੇ ਨਵਾਂ ਕਰਨ ਦੀ ਪ੍ਰੇਰਣਾ ਮਿਲਦੀ ਹੈ।  ਸਾਸ਼ਾ ਬਚਪਨ ਤੋਂ ਆਟਿਜ਼ਮ ਅਤੇ ਮਿਰਗੀ ਦੇ ਦੌਰੇ ਨਾਲ ਪੀੜਤ ਹੈ। ਸੋਬਾਤ ਹੁਣ ਇਸ ਜ਼ਰੀਏ ਜਮ੍ਹਾ ਕੀਤੇ ਗਏ ਪੈਸਿਆਂ ਨਾਲ 2020 ਦਸੰਬਰ ਵਿਚ ਕ੍ਰੋਏਸ਼ੀਆ ਵਿਚ ਆਏ ਤੇਜ਼ ਭੂਚਾਲ ਨਾਲ ਗੰਭੀਰ ਰੂਪ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ

cherry

This news is Content Editor cherry