ਸ਼੍ਰੀਲੰਕਾ ''ਚ ਫਸੇ ਸੈਲਾਨੀਆਂ ਲਈ ਮਸੀਹਾ ਬਣਿਆ ਦਰਸ਼ਨ, ਮੁਫਤ ਭੋਜਨ ਤੇ ਰਹਿਣ ਦਾ ਕੀਤਾ ਪ੍ਰਬੰਧ

06/05/2020 3:29:59 PM

ਕੋਲੰਬੋ- ਕੋਰੋਨਾ ਵਾਇਰਸ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲਿਆਂ ਦੀ ਮਦਦ ਲਈ ਕਈ ਲੋਕ ਸਾਹਮਣੇ ਆਏ ਹਨ। ਇਸ ਮੁਸ਼ਕਲ ਘੜੀ ਵਿਚ ਕਈ ਲੋਕਾਂ ਨੇ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹੋਏ ਬੇਸਹਾਰਿਆਂ ਦੀ ਮਦਦ ਕੀਤੀ ਹੈ। ਇਸੇ ਤਰ੍ਹਾਂ ਸ਼੍ਰੀਲੰਕਾ ਵਿਚ ਕੈਫੇ ਚਲਾ ਰਿਹਾ ਇਕ ਵਿਅਕਤੀ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ। ਉਸ ਨੇ ਸ਼੍ਰੀਲੰਕਾ ਵਿਚ ਫਸੇ ਸੈਲਾਨੀਆਂ ਨੂੰ ਮੁਫਤ ਖਾਣਾ ਤੇ ਰਹਿਣ ਲਈ ਥਾਂ ਦਿੱਤੀ ਹੈ। 
ਇਸ ਵਿਅਕਤੀ ਦਾ ਨਾਂ ਦਰਸ਼ਨ ਰਤਨਾਇਕ ਹੈ ਤੇ ਇਹ ਇੱਲਾ ਵਿਚ ਇਕ ਕੈਫੇ ਚਲਾਉਂਦਾ ਹੈ। ਇਕ 31 ਸਾਲਾ ਅਮਰੀਕੀ ਕਰੂਜ਼ ਲਾਈਨ ਮਨੋਰੰਜਨ ਨਿਰਦੇਸ਼ਕ ਐਲੇਕਸ ਡੇਗਮੇਟਿਚ ਨੇ ਦੱਸਿਆ , "ਅਸੀਂ ਪੱਛਮੀ ਦੇਸ਼ਾਂ ਤੋਂ ਹਾਂ, ਜਿੱਥੇ ਸਾਨੂੰ ਹਰ ਚੀਜ਼ ਲਈ ਭੁਗਤਾਨ ਕਰਨਾ ਹੁੰਦਾ ਹੈ ਪਰ ਇੱਥੇ ਸਥਾਨਕ ਲੋਕ ਸੈਲਾਨੀਆਂ ਨੂੰ ਮੁਫਤ ਖਾਣ ਤੇ ਰਹਿਣ ਲਈ ਥਾਂ ਦਿੰਦੇ ਹਨ, ਇਹ ਬਹੁਤ ਚੰਗੀ ਗੱਲ ਹੈ।"

ਸ਼੍ਰੀਲੰਕਾ ਵਿਚ ਘੁੰਮਣ ਆਏ 11 ਦੇਸ਼ਾਂ ਦੇ ਸੈਲਾਨੀ ਫਸੇ ਹੋਏ ਹਨ, ਡੇਗਮੇਟਿਚ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ। ਸ਼੍ਰੀਲੰਕਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ 20 ਮਾਰਚ ਤੋਂ ਪੂਰੇ ਦੇਸ਼ ਵਿਚ ਕਰਫਿਊ ਲਗਾਇਆ ਹੈ। ਇਸ ਦੇ ਇਲਾਵਾ ਹਿੰਦ ਮਹਾਸਾਗਰ ਟਾਪੂ ਰਾਸ਼ਟਰ ਦੇ ਪੂਰੇ ਖੇਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।  
ਦਰਸ਼ਨ ਨੇ 13 ਸਾਲ ਪਹਿਲਾਂ ਦੋ ਟੇਬਲ ਦੇ ਜੂਸ ਬਾਰ ਨਾਲ ਚਿਲ ਕੈਫੇ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਇੱਥੇ ਰੈਸਟੋਰੈਂਟ ਅਤੇ ਇਕ ਬੁਟੀਕ ਹੋਟਲ ਚਲਾਉਂਦੇ ਹਨ, ਜਿਸ ਵਿਚ 72 ਲੋਕ ਕੰਮ ਕਰਦੇ ਹਨ। ਦੇਸ਼ ਵਿਚ ਕਰਫਿਊ ਲੱਗਣ ਦੇ ਬਾਅਦ ਦਰਸ਼ਨ ਨੇ ਵੱਖ-ਵੱਖ ਹੋਟਲਾਂ ਵਿਚ ਰੁਕੇ ਸੈਲਾਨੀਆਂ ਦੀ ਲਿਸਟ ਤਿਆਰ ਕੀਤੀ ਤੇ ਉਨ੍ਹਾਂ ਲਈ ਡੱਬੇ ਵਿਚ ਭੋਜਨ ਪੈਕ ਕਰਕੇ ਭੇਜਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਹੋਟਲਾਂ ਦੇ ਮਾਲਕਾਂ ਨੂੰ ਵੀ ਕਿਹਾ ਕਿ ਉਹ ਉਨ੍ਹਾਂ ਤੋਂ ਇੱਥੇ ਰਹਿਣ ਦੇ ਪੈਸੇ ਨਾ ਲੈਣ। ਦਰਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਸੈਲਾਨੀਆਂ 'ਤੇ ਹੀ ਨਿਰਭਰ ਕਰਦੀ ਹੈ ਤੇ ਇਸ ਲਈ ਸਾਨੂੰ ਵੀ ਉਨ੍ਹਾਂ ਦੀ ਮਦਦ ਕਰਨੀ ਚਾਹੀਦ ਹੈ। ਇਸ ਦੇ ਇਲਾਵਾ ਦਰਸ਼ਨ ਨੇ 5 ਮਿਲੀਅਨ ਸ਼੍ਰੀਲੰਕਾਈ ਰਾਸ਼ੀ ਦਾ ਦਾਨ ਉਨ੍ਹਾਂ ਟੂਰ ਗਾਈਡਾਂ ਲਈ ਕੀਤਾ ਹੈ, ਜੋ ਅਜਿਹੇ ਮੁਸ਼ਕਲ ਸਮੇਂ ਵਿਚ ਕਮਾਈ ਨਹੀਂ ਕਰ ਰਹੇ। 
 

Lalita Mam

This news is Content Editor Lalita Mam