ਭਾਰਤ ’ਚ ਇਸ ਮਹੀਨੇ ਰੂਸੀ ਵੈਕਸੀਨ Sputnik V ਨੂੰ ਮਿਲ ਸਕਦੀ ਹੈ ਮਨਜ਼ੂਰੀ

01/22/2021 8:21:39 PM

ਮਸਾਕੋ-ਭਾਰਤ ਨੂੰ ਕੋਰੋਨਾ ਦੀ ਇਕ ਹੋਰ ਵੈਕਸੀਨ ਮਾਰਚ ’ਚ ਮਿਲ ਸਕਦੀ ਹੈ। ਰੂਸ ਦੀ ‘ਸਪੁਤਨਿਕ ਵੀ’ ਵੈਕਸੀਨ (Sputnik V) ਦੇ ਤੀਸਰੇ ਫੇਜ਼ ਦੇ ਟ੍ਰਾਇਲ ਇਨ੍ਹਾਂ ਦਿਨੀਂ ਚੱਲ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਦੋ ਮਹੀਨਿਆਂ ਬਾਅਦ ਇਸ ਨੂੰ ਮਨਜ਼ੂਰੀ ਮਿਲ ਜਾਵੇਗੀ। ਇਸ ਵੈਕਸੀਨ ਦੇ ਭਾਰਤ ’ਚ ਪਹਿਲੇ ਅਤੇ ਦੂਜੇ ਫੇਜ਼ ਦੇ ਟ੍ਰਾਇਲ ਪੂਰੇ ਹੋ ਗਏ ਹਨ। ‘ਸਪੁਤਨਿਕ ਵੀ’ ਦੀ ਭਾਰਤ ’ਚ ਕੀਮਤ 10 ਡਾਲਰ (ਕਰੀਬ 730 ਰੁਪਏ) ਹੋਵੇਗੀ। ਦੱਸ ਦੇਈਏ ਕਿ ਭਾਰਤ ’ਚ ਹੁਣ ਤੱਕ ਦੋ ਵੈਕਸੀਨ ਨੂੰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਇਹ ਹਨ- ਭਾਰਤ ਬਾਇਓਨਟੈੱਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ-ਆਕਸਫੋਰਡ-ਐਸਟਰਾਜੇਨੇਕਾ ਦੀ ਕੋਵਿਡਸ਼ੀਲਡ।

ਇਹ ਵੀ ਪੜ੍ਹੋ -ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ

ਦੱਸ ਦੇਈਏ ਕਿ ਭਾਰਤ ’ਚ ਰੂਸ ਦੀ ਸਪੁਤਨਿਕ ਵੀ ਵੈਕਸੀਨ, ਡਾਕਟਰ ਰੈੱਡੀ ਲੈਬੋਰੇਟਰੀਜ਼ ਨਾਲ ਮਿਲ ਕੇ ਟ੍ਰਾਇਲ ਕਰ ਰਹੀ ਹੈ। ਡਾਕਟਰ ਰੈੱਡੀ ਦੇ ਸਹਿ-ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀ.ਵੀ. ਪ੍ਰਸਾਦ ਨੇ ਕਿਹਾ ਕਿ ਭਾਰਤ ’ਚ ਹੁਣ ਤੱਕ ਸਪੁਤਨਿਕ ਦੇ ਪਹਿਲੇ ਅਤੇ ਦੂਜੇ ਫੇਜ਼ ਦੇ ਟ੍ਰਾਇਲ ਦੇ ਨਤੀਜੇ ਆਏ ਹਨ।

ਇਹ ਵੀ ਪੜ੍ਹੋ -ਬਾਈਡੇਨ ਦੀ ਖੁਫੀਆ ਮੁਖੀ ਦਾ ਚੀਨ ਵਿਰੁੱਧ ਹਮਲਾਵਰ ਰਵੱਈਆ ਅਪਣਾਉਣ ਦਾ ਐਲਾਨ

ਸਮੁੱਚੀ ਦੁਨੀਆ ’ਚ ਟ੍ਰਾਇਲ ਦੇ ਵਧੀਆ ਨਤੀਜੇ
ਇਸ ਤੋਂ ਪਹਿਲਾਂ ਇਸ ਵੈਕਸੀਨ ਦਾ ਰੂਸ ’ਚ 10 ਲੱਖ ਤੋਂ ਜ਼ਿਆਦਾ ਲੋਕਾਂ ’ਤੇ ਟ੍ਰਾਇਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਵੈਕਸੀਨ ਦਾ ਟ੍ਰਾਇਲ ਆਰਜਨਟੀਨਾ ਦੇ 3 ਲੱਖ ਲੋਕਾਂ ’ਤੇ ਵੀ ਕੀਤਾ ਗਿਆ। ਭਾਰਤ ’ਚ ਜੇਕਰ ਵੈਕਸੀਨ ਆਪਣੇ ਸਾਰੇ ਪੜਾਅ ਪੂਰੇ ਕਰਦੀ ਹੈ ਤਾਂ ਇਸ ਵੈਕਸੀਨ ਦਾ ਭਾਰਤ ’ਚ ਵੱਡੇ ਪੱਧਰ ’ਤੇ ਉਤਪਾਦਨ ਹੋਵੇਗਾ। ਇਸ ਵੈਕੀਨ ਨੂੰ 18 ਡਿਗਰੀ ਦੇ ਤਾਪਮਾਨ ’ਤੇ ਸਟੋਰ ਕੀਤਾ ਜਾ ਸਕਦਾ ਹੈ। ਭਾਰਤ ਨੇ ਇਸ ਵੈਕਸੀਨ ਦੀਆਂ 10 ਕਰੋੜ ਡੋਜ਼ ਬੁੱਕ ਕੀਤੀਆਂ ਹਨ।

ਇਹ ਵੀ ਪੜ੍ਹੋ -ਭਾਰਤ ਨੇ ਕੋਵਿਡ-19 ਦੀਆਂ ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar