'ਕੋਵਿਡ-19 ਮਹਾਂਮਾਰੀ ਤੋਂ ਡਰ ਤੇ ਦਿੱਕਤਾਂ ਪੈਦਾ ਹੋ ਰਹੀਆਂ'

05/03/2020 6:19:41 PM

ਸੰਯੁਕਤ ਰਾਸ਼ਟਰ (ਏ.ਪੀ.)- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਂਤੋਨੀਓ ਗੁਟਾਰੇਸ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੁਨੀਆ ਭਰ ਵਿਚ ਬਜ਼ੁਰਗ ਲੋਕਾਂ ਵਿਚ ਅੰਜਾਣ ਡਰ ਅਤੇ ਦੁੱਖ ਪੈਦਾ ਕਰ ਰਹੀ ਹੈ। ਬਜ਼ੁਰਗਾਂ, ਖਾਸ ਕਰਕੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ, ਦੀ ਜ਼ਿਆਦਾ ਗਿਣਤੀ ਵਿਚਮ ਮੌਤ ਹੋ ਰਹੀ ਹੈ ਅਤੇ ਅਜਿਹੇ ਲੋਕਾਂ ਦੀ ਮੌਤ ਦਰ ਸੰਸਾਰਕ ਔਸਤ ਤੋਂ ਪੰਜ ਗੁਣਾ ਜ਼ਿਆਦਾ ਹੈ। ਗੁਟਾਰੇਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਹਤ ਜੋਖਮ ਤੋਂ ਇਲਾਵਾ ਮਹਾਂਮਾਰੀ ਦੇ ਕਾਰਣ ਬਜ਼ੁਰਗ ਲੋਕਾਂ ਵਿਚ ਗਰੀਬੀ ਦਾ ਜ਼ਿਆਦਾ ਖਤਰਾ ਹੈ ਅੇਤ ਵਿਕਾਸਸ਼ੀਲ ਦੇਸ਼ਾਂ ਵਿਚ ਬਜ਼ੁਰਗਾਂ 'ਤੇ ਇਸ ਦਾ ਖਾਸ ਤੌਰ 'ਤੇ ਖਤਰਨਾਕ ਅਸਰ ਪੈ ਰਿਹਾ ਹੈ।

ਸੰਯੁਕਤ ਰਾਸ਼ਟਰ ਮੁਖੀ ਨੇ ਬਜ਼ੁਰਗ ਲੋਕਾਂ 'ਤੇ ਕੋਵਿਡ-19 ਦੇ ਪ੍ਰਭਾਵ 'ਤੇ 16 ਪੰਨੇ ਦੀ ਨੀਤੀ ਜਾਰੀ ਕੀਤੀ, ਜਿਸ ਵਿਚ ਕਈ ਮਹੱਤਵਪੂਰਨ ਸੰਦੇਸ਼ ਹੈ। ਇਸ ਵਿਚ ਲਿਖਿਆ ਕਿ ਬਜ਼ੁਰਗ ਲੋਕਾਂ ਨੂੰ ਜੀਵਨ ਅਤੇ ਸਿਹਤ ਦਾ ਵੈਸਾ ਹੀ ਅਧਿਕਾਰ ਹੈ ਜਿਵੇਂ ਕਿਸੇ ਹੋਰ ਨੂੰ ਹੈ। ਗੁਟਾਰੇਸ ਨੇ ਬਜ਼ੁਰਗ ਲੋਕਾਂ ਤੱਕ ਪਹੁੰਚਣ ਲਈ ਜ਼ਿਆਦਾ ਸਮਾਜਿਕ ਸਹਿਯੋਗ ਅਤੇ ਡਿਜੀਟਲ ਤਕਨੀਕ ਦੀ ਸੂਝ-ਬੂਝ ਦੇ ਨਾਲ ਇਸਤੇਮਾਲ ਕਰਨ ਦੀ ਅਪੀਲ ਕੀਤੀ।


Sunny Mehra

Content Editor

Related News