ਨੇਪਾਲ ''ਚ ਕੋਵਿਡ-19 ਦੇ ਮਾਮਲੇ ਹੋਏ 402 : ਸਿਹਤ ਮੰਤਰਾਲਾ

05/20/2020 2:15:39 AM

ਕਾਠਮੰਡੂ - ਨੇਪਾਲ ਵਿਚ ਮੰਗਲਵਾਰ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ 27 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਇਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 400 ਦੇ ਪਾਰ ਹੋ ਗਈ ਹੈ। ਸਿਹਤ ਅਤੇ ਜਨਸੰਖਿਆ ਮੰਤਰਾਲੇ ਮੁਤਾਬਕ ਝਾਪਾ ਵਿਚ 9, ਕਪਿਲਵਸਤੂ 'ਚ 4, ਕਾਠਮੰਡੂ 3 ਅਤੇ ਸਰਲਾਹੀ ਜ਼ਿਲੇ ਵਿਚ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਤੋਂ ਇਲਾਵਾ ਮੋਰਾਂਗ, ਸੁਨਸਰੀ, ਭਕਤਪੁਰ, ਮਕਾਵਨਪੁਰ, ਰਾਮੇਥਾਪ, ਲਲਿਤਪੁਰ, ਸਿੰਧੁਲ, ਲਾਮਜੰਗੁ ਅਤੇ ਨਵਲਪਾਰਸੀ ਵਿਚ ਕੋਰੋਨਾ ਦਾ 1-1 ਮਰੀਜ਼ ਮਿਲਿਆ ਹੈ।

ਮੰਤਰਾਲੇ ਮੁਤਾਬਕ ਇਸ ਦੇ ਨਾਲ ਹੀ ਨੇਪਾਲ ਵਿਚ ਕੋਰੋਨਾ ਤੋਂ ਪ੍ਰਭਾਵਿਤ ਕੁਲ ਮਰੀਜ਼ਾਂ ਦੀ ਗਿਣਤੀ ਵਧ ਕੇ 402 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਮਰੀਜ਼ਾਂ ਦੀ ਉਮਰ 17 ਤੋਂ 42 ਸਾਲ ਵਿਚਾਲੇ ਹੈ। ਨਵੇਂ ਮਰੀਜ਼ਾਂ ਵਿਚ 24 ਮਰਦ ਅਤੇ 3 ਔਰਤਾਂ ਹਨ। ਉਥੇ, ਦੇਸ਼ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ 2 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਇਕ ਮਰਦ ਅਤੇ ਇਕ ਮਹਿਲਾ ਹੈ। ਮੰਤਰਾਲੇ ਮੁਤਾਬਕ ਹੁਣ ਤੱਕ 37 ਲੋਕ ਰੀ-ਕਵਰ ਹੋ ਚੁੱਕੇ ਹਨ।


Khushdeep Jassi

Content Editor

Related News