ਸਵਾਈਨ ਫਲੂ ਤੋਂ 10 ਗੁਣਾ ਵੱਧ ਘਾਤਕ ਹੈ ਕੋਰੋਨਾ ਵਾਇਰਸ : WHO

04/14/2020 12:09:38 PM

ਜੇਨੇਵਾ- ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਸਵਾਈਨ ਫਲੂ ਤੋਂ 10 ਗੁਣਾ ਵੱਧ ਘਾਤਕ ਦੱਸਦੇ ਹੋਏ ਸਰਕਾਰਾਂ ਨੂੰ ਲਾਕਡਾਊਨ ਜਾਂ ਹੋਰ ਪਾਬੰਦੀਆਂ ਅਚਾਨਕ ਨਾ ਹਟਾਉਣ ਦੀ ਸਲਾਹ ਦਿੱਤੀ ਹੈ। 

ਸੰਗਠਨ ਦੇ ਜਨਰਲ ਡਾਇਰੈਕਟਰ ਡਾ. ਟੇਡਰੋਸ ਅਡਾਨੋਮ ਗੈਬੇਰੀਅਸ ਨੇ ਪੱਤਰਕਾਰ ਸੰਮੇਲਨ ਵਿਚ ਸੋਮਵਾਰ ਨੂੰ ਕਿਹਾ ਕਿ ਸਵਾਇਨ ਫਲੂ (H1N1)ਦੇ ਮੁਕਾਬਲੇ  ਕੋਵਿਡ-19 ਦੇ ਪੀੜਤਾਂ ਦੀਆਂ 10 ਗੁਣਾ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ, ਕਈ ਦੇਸ਼ਾਂ ਤੋਂ ਮਿਲੇ ਤੱਥਾਂ ਤੋਂ ਇਸ ਵਾਇਰਸ ਬਾਰੇ ਅਤੇ ਇਸ ਨੂੰ ਰੋਕਣ ਦੇ ਤਰੀਕਿਆਂ ਤੇ ਇਸ ਦੇ ਇਲਾਜ ਸਬੰਧੀ ਸਪੱਸ਼ਟ ਤਸਵੀਰ ਸਾਹਮਣੇ ਆ ਰਹੀ ਹੈ। ਅਸੀਂ ਜਾਣਦੇ ਹਾਂ ਕਿ ਇਹ ਤੇਜ਼ੀ ਨਾਲ ਫੈਲਦਾ ਹੈ ਤੇ ਇਸ ਵਾਇਰਸ ਨੂੰ ਰੋਕਣ ਲਈ ਲੋਕਾਂ ਦਾ ਪਤਾ ਲਗਾਉਣਾ, ਉਨ੍ਹਾਂ ਦੀ ਜਾਂਚ ਕਰਨਾ, ਸੈਲਫ ਆਈਸੋਲੇਟਡ ਅਤੇ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਹਰ ਵਿਅਕਤੀ ਦੀ ਪਛਾਣ ਕਰਨਾ ਜ਼ਰੂਰੀ ਹੈ।'

ਟੇਡਰੋਸ ਨੇ ਮੈਂਬਰ ਦੇਸ਼ਾਂ ਨੂੰ ਲਾਕਡਾਊਨ ਅਤੇ ਹੋਰ ਪਾਬੰਦੀਆਂ ਨੂੰ ਬੇਹੱਦ ਪੂਰੀ ਸਾਵਧਾਨੀ ਨਾਲ ਹੌਲੀ-ਹੌਲੀ ਹਟਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਵਿਚ ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹਰ 3-4 ਦਿਨ ਵਿਚ ਦੁੱਗਣੀ ਹੋ ਰਹੀ ਹੈ। ਇਸ ਦੇ ਮਾਮਲੇ ਜਿੰਨੇ ਤੇਜ਼ੀ ਨਾਲ ਵਧਦੇ ਹਨ, ਉਸ ਤੋਂ ਬਹੁਤ ਹੀ ਘੱਟ ਗਤੀ ਨਾਲ ਘੱਟਦੇ ਹਨ। ਇਸ ਲਈ ਜੇਕਰ ਜ਼ਰੂਰੀ ਸਿਹਤ ਸਰੋਤ ਉਪਲੱਬਧ ਹੋਣ ਤਾਂ ਹੀ ਪਾਬੰਦੀ ਹਟਾਣੀ ਚਾਹੀਦੀ ਹੈ। ਹਰ ਸਰਕਾਰ ਨੂੰ ਆਪਣੇ ਦੇਸ਼ ਦੀ ਸਥਿਤੀ ਦੇਖਦੇ ਹੋਏ ਫੈਸਲਾ ਕਰਨਾ ਚਾਹੀਦਾ ਹੈ। 
ਮੁਖੀ ਨੇ ਸਰਕਾਰਾਂ ਨੂੰ ਦਿਹਾੜੀ ਮਜ਼ਦੂਰਾਂ ਅਤੇ ਬੇਹੱਦ ਗਰੀਬ ਲੋਕਾਂ ਦੇ ਹਿੱਤਾਂ ਨੂੰ ਵੀ ਧਿਆਨ ਵਿਚ ਰੱਖਣ ਦੀ ਸਲਾਹ ਦਿੱਤੀ ਹੈ।


Lalita Mam

Content Editor

Related News