ਕੋਵਿਡ-19 : ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਹਜ਼ਾਰਾਂ ਲੋਕ ਸ਼ਾਪਿੰਗ ਮਾਲ ''ਚ ਹੋ ਰਹੇ ਇਕੱਠੇ

03/22/2020 11:45:29 PM

ਲੰਡਨ/ਬਰਮਿੰਘਮ (ਸੰਜੀਵ ਭਨੋਟ)- ਜਿੱਥੇ ਦੁਨੀਆ ਭਰ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਲਗਾਤਾਰ ਜਾਰੀ ਹੈ। ਉਥੇ ਹੀ ਆਪਣੇ-ਆਪਣੇ ਪੱਧਰ 'ਤੇ ਹਰ ਦੇਸ਼ ਵਲੋਂ ਇਸ ਨਾਲ ਲੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਦੇਸ਼ ਦੇ ਡਾਕਟਰ ਤੇ ਹਸਪਤਾਲ ਇਸ ਨਾਲ ਦੋ-ਦੋ ਹੱਥ ਕਰ ਰਹੇ ਹਨ ਤੇ ਹਰ ਦੇਸ਼ ਦਾ ਨੁਮਾਇੰਦਾ ਇਹ ਬੇਨਤੀ ਕਰ ਚੁੱਕਾ ਹੈ ਕਿ ਆਪਣੇ ਘਰ ਰਹੋ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲੋ। ਇਹੀ ਬੇਨਤੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਖਾਸ ਤੌਰ 'ਤੇ ਕੀਤੀ ਸੀ ਕਿ ਅੱਜ 'ਮਦਰਜ਼ ਡੇਅ' 'ਤੇ ਵੀ ਆਪਸੀ ਮੇਲਜੋਲ ਤੋਂ ਪਰਹੇਜ ਰੱਖਿਆ ਜਾਵੇ ਪਰ ਸਮਝ ਨਹੀਂ ਆ ਰਹੀ ਕਿ ਲੋਕ ਕੀ ਸੋਚ ਰਹੇ ਹਨ।

ਘਰ ਦਾ ਸਾਮਾਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਪਿਆਰਾ ਲੱਗ ਰਿਹਾ ਹੈ।ਇਹ ਅੱਜ ਦੀਆਂ ਤਸਵੀਰਾਂ ਇੰਗਲੈਂਡ ਦੇ ਬਰਮਿੰਘਮ ਏਰੀਏ 'ਚ ਪੈਂਦੇ ਵੈਸਟ ਬਰੋਮਵਿਚ ਤੇ ਢੱਡਲੀ ਦੇ ਸੁਪਰ ਸਟੋਰ ਟੈਸਕੋ ਦੀਆਂ ਨੇ।ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਸ਼ਾਪਿੰਗ ਕਰ ਰਹੇ ਹਨ। ਸਟੋਰ ਦੇ ਬਾਹਰ ਤੱਕ ਲੱਗੀਆਂ ਹੋਈਆਂ ਲਾਈਨਾਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਖਤਰੇ 'ਚ ਪਾਉਣ ਦੀਆਂ ਗਵਾਹੀਆਂ ਭਰਦੀਆਂ ਹਨ।ਜ਼ਿਕਰਯੋਗ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਨਾਲ ਇੰਗਲੈਂਡ 'ਚ 281 ਮੌਤਾਂ ਹੋ ਚੁੱਕੀਆਂ ਹਨ ਤੇ 5683 ਤੋਂ ਵੱਧ ਪੋਜ਼ੀਟਿਵ ਪਾਏ ਗਏ ਹਨ।

Sunny Mehra

This news is Content Editor Sunny Mehra