ਕੋਵਿਡ-19 : USA ''ਚ ਕਿਰਾਏਦਾਰਾਂ ਨੂੰ ਜ਼ਬਰਦਸਤੀ ਬਾਹਰ ਕੱਢ ਰਹੇ ਮਕਾਨ ਮਾਲਕ

04/26/2020 4:12:45 PM

ਵਾਸ਼ਿੰਗਟਨ- ਕੋਰੋਨਾ ਵਾਇਰਸ ਦਾ ਭਿਆਨਕ ਪ੍ਰਕੋਪ ਝੱਲ ਰਹੇ ਅਮਰੀਕਾ ਵਿਚ ਕਿਰਾਏ ਦੇ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਇਕ ਅਖਬਾਰ ਮੁਤਾਬਕ ਮਕਾਨ ਮਾਲਕ ਕਿਰਾਏਦਾਰਾਂ ਨੂੰ ਘਰਾਂ ਤੋਂ ਬਾਹਰ ਕੱਢ ਰਹੇ ਹਨ। ਕਈ ਸੂਬਿਆਂ ਅਤੇ ਸ਼ਹਿਰਾਂ ਵਿਚ ਘਰ ਖਾਲੀ ਕਰਾਉਣ 'ਤੇ ਰੋਕ ਹੈ ਪਰ ਇਸ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਹਾਊਸਿੰਗ ਵਕੀਲਾਂ ਮੁਤਾਬਕ ਦੇਸ਼ ਭਰ ਵਿਚ ਅਜਿਹੇ ਮਸਲੇ ਬਹੁਤ ਵੱਧ ਗਏ ਹਨ, ਜਿਨ੍ਹਾਂ ਲੋਕਾਂ ਨੇ ਕਿਰਾਇਆ ਨਹੀਂ ਦਿੱਤਾ, ਉਨ੍ਹਾਂ ਨੂੰ ਮਾਲਕ ਜ਼ਬਰਦਸਤੀ ਘਰੋਂ ਬਾਹਰ ਕੱਢ ਰਹੇ ਹਨ। 

ਰਾਸ਼ਟਰੀ ਮਲਟੀ ਫੈਮਲੀ ਹਾਊਸਿੰਗ ਕੌਂਸਲ ਮੁਤਾਬਕ ਅਪ੍ਰੈਲ ਦੇ ਦੂਜੇ ਹਫਤੇ ਤੱਕ ਸਿਰਫ 69 ਫੀਸਦੀ ਕਿਰਾਏਦਾਰਾਂ ਨੇ ਕਿਰਾਇਆ ਦਿੱਤਾ ਸੀ। ਮਾਰਚ ਵਿਚ ਇਹ ਅੰਕੜਾ 81 ਫੀਸਦੀ ਸੀ। ਅਟਲਾਂਟਾ ਲਾਇਰਜ਼ ਫਾਊਂਡੇਸ਼ਨ ਹੋਮ ਪ੍ਰੋਜੈਕਟ ਦੇ ਡਾਇਰੈਕਟਰ ਕੋਲ ਥੇਲਰ ਕਹਿੰਦੇ ਹਨ, ਮਕਾਨ ਮਾਲਕਾਂ ਦਾ ਹੌਂਸਲਾ ਜਵਾਬ ਦੇ ਰਿਹਾ ਹੈ। ਫਾਊਂਡੇਸ਼ਨ ਘੱਟ ਤਨਖਾਹ ਦੇ ਲੋਕਾਂ ਨੂੰ ਕਾਨੂੰਨੀ ਸਹਾਇਤਾ ਦਿੰਦੀ ਹੈ। ਥੇਲਰ ਨੂੰ ਇਕ ਹਫਤੇ ਵਿਚ ਤਿੰਨ-ਚਾਰ ਲੋਕ ਇਸ ਸੰਬੰਧ ਵਿਚ ਮਦਦ ਲਈ ਸੰਪਰਕ ਕਰਦੇ ਹਨ। ਆਰਥਿਕ ਗਤੀਵਿਧੀਆਂ ਬੰਦ ਹੋਣ ਨਾਲ ਲੋਕਾਂ ਦੀ ਤਨਖਾਹ ਪ੍ਰਭਾਵਿਤ ਹੋਈ ਹੈ। ਕਿਰਾਏਦਾਰ ਅਤੇ ਘਰਾਂ ਦੇ ਮਾਲਕਾਂ ਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਆ ਹੈ। 

ਕੋਲੰਬੀਆ ਦੇ ਲਾਅ ਕਾਲਜ ਵਿਚ ਐਸੋਸਿਏਟ ਪ੍ਰੋਫੈਸਰ ਐਮਿਲੀ ਬੇਨਫੇਨ ਮੁਤਾਬਕ, 41 ਸੂਬਿਆਂ ਵਿਚ ਘਰਾਂ ਦੇ ਮਾਲਕ ਕਿਰਾਏਦਾਰਾਂ ਨੂੰ ਮਕਾਨ ਖਾਲੀ ਕਰਨ ਦੇ ਨੋਟਿਸ ਦੇ ਸਕਦੇ ਹਨ, ਜਿਨ੍ਹਾਂ ਕਿਰਾਏਦਾਰਾਂ ਨੂੰ ਨੋਟਿਸ ਮਿਲ ਰਹੇ ਹਨ, ਉਹ ਘਰ ਖਾਲੀ ਕਰ ਰਹੇ ਹਨ, ਹਾਲਾਂਕਿ ਸਰਕਾਰ ਵਲੋਂ ਅਜਿਹਾ ਕਰਨ 'ਤੇ ਰੋਕ ਲਗਾਈ ਗਈ ਹੈ। 

ਸਿਰਫ 20 ਸੂਬਿਆਂ ਨੇ ਘਰ ਖਾਲੀ ਕਰਾਉਣ ਖਿਲਾਫ ਕਾਨੂੰਨ ਬਣਾਏ ਹਨ। ਸਿਰਫ ਕਨੈਕਟਿਕ ਅਤੇ ਹੈਮਪਸ਼ਾਇਰ ਨੇ ਹਰ ਹਾਲਤ ਵਿਚ ਕਦਮ ਚੁੱਕਣ 'ਤੇ ਰੋਕ ਲਗਾਈ ਹੈ। ਕਈ ਸੂਬਿਆਂ ਨੇ ਤਾਂ ਸਾਰੇ ਤਰ੍ਹਾਂ ਦੀ ਰੋਕ ਲਗਾਈ ਹੋਈ ਹੈ। ਅਲਾਸਕਾ, ਮੈਰੀਲੈਂਡ ਸਣੇ ਕੁਝ ਸੂਬਿਆਂ ਵਿਚ ਕਿਰਾਏਦਾਰਾਂ ਨੂੰ ਸਬੂਤ ਦੇਣਾ ਪੈਂਦਾ ਹੈ ਕਿ ਉਨ੍ਹਾਂ ਦੀ ਆਰਥਿਕ ਤੰਗੀ ਦਾ ਕੋਵਿਡ ਨਾਲ ਸਬੰਧ ਹੈ ਜਾਂ ਨਹੀਂ। ਕੋਲੋਰੇਡੋ ਅਤੇ ਓਹੀਓ ਨੇ ਘਰ ਖਾਲੀ ਕਰਾਉਣ ਦੀ ਕਾਰਵਾਈ ਸਥਾਨਕ ਪ੍ਰਸ਼ਾਸਨ 'ਤੇ ਛੱਡ ਦਿੱਤੀ ਹੈ। 


Lalita Mam

Content Editor

Related News