ਕੋਵਿਡ-19: ਭਾਰਤੀ ਫੌਜ ਨੇ ਨੇਪਾਲੀ ਫੌਜ ਨੂੰ ਦਿੱਤੇ 10 ਵੈਂਟੀਲੇਟਰ

08/09/2020 8:46:09 PM

ਕਾਠਮੰਡੂ (ਭਾਸ਼ਾ): ਭਾਰਤੀ ਫੌਜ ਨੇ ਐਤਵਾਰ ਨੂੰ ਨੇਪਾਲੀ ਫੌਜ ਨੂੰ ਕੋਵਿਡ-19 ਮਹਾਮਾਰੀ ਦੇ ਖਿਲਾਫ ਉਸ ਦੇ ਸੰਘਰਸ਼ ਵਿਚ ਸਹਿਯੋਗ ਪਹੁੰਚਾਉਣ ਦੇ ਲਈ 10 ਵੈਂਟੀਲੇਟਰ ਭੇਟ ਕੀਤੇ। ਨੇਪਾਲ ਵਿਚ ਇਸ ਬੀਮਾਰੀ ਕਾਰਣ 75 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੇਪਾਲ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਐਤਵਾਰ ਨੂੰ ਨੇਪਾਲੀ ਫੌਜ ਦੇ ਮੁੱਖ ਦਫਤਰ ਵਿਚ ਇਕ ਪ੍ਰੋਗਰਾਮ ਦੌਰਾਨ ਉਥੋਂ ਦੇ ਫੌਜ ਮੁਖੀ ਪੂਰਣ ਚੰਦਰਾ ਥਾਵਾ ਨੂੰ ਵੈਂਟੀਲੇਟਰ ਸੌਂਪੇ। ਭਾਰਤੀ ਮਿਸ਼ਨ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।

ਇਹ ਗੰਭੀਰ ਸਿਹਤ ਸਬੰਧੀ ਲੋੜ ਵਾਲੇ ਮਰੀਜ਼ਾਂ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਵਿਚ ਸਹਾਇਕ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਫੌਜ ਦਾ ਨੇਪਾਲੀ ਫੌਜ ਨੂੰ ਸਭ ਤੋਂ ਪਹਿਲਾਂ ਮਨੁੱਖੀ ਸਹਾਇਤਾ ਤੇ ਰਾਹਤ ਪ੍ਰਦਾਨ ਕਰਨ ਦਾ ਪੁਰਾਮਾ ਰਿਕਾਰਡ ਰਿਹਾ ਹੈ। ਇਹ ਵੈਂਟੀਲੇਟਰ ਦੋਵਾਂ ਫੌਜਾਂ ਦੇ ਵਿਚਾਲੇ ਇਸ ਲਗਾਤਾਰ ਸਹਿਯੋਗ ਦੇ ਤਹਿਤ ਦਿੱਤੇ ਗਏ ਹਨ।


Baljit Singh

Content Editor

Related News