ਕੋਵਿਡ-19 : UK ਦੇ ਹਸਪਤਾਲਾਂ ''ਚ ਨਹੀਂ ਹੋ ਰਿਹੈ ਕੈਂਸਰ ਮਰੀਜ਼ਾਂ ਦਾ ਇਲਾਜ, ਕਿਹਾ-ਘਰੇ ਹੀ ਰਹੋ

04/09/2020 9:11:39 PM

ਲੰਡਨ-ਬ੍ਰਿਟੇਨ 'ਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਸੈਂਕੜਾਂ ਲੋਕਾਂ ਦੀ ਰੋਜ਼ਾਨਾ ਇਸ ਨਾਲ ਮੌਤ ਹੋ ਰਹੀ ਹੈ। ਬੁੱਧਵਾਰ ਨੂੰ ਹੀ ਬ੍ਰਿਟੇਨ 'ਚ ਵਾਇਰਸ ਦੇ 5491 ਨਵੇਂ ਮਾਮਲੇ ਸਾਹਮਣੇ ਆਏ ਅਤੇ 938 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਕੁਲ ਮੌਤਾਂ ਦਾ ਅੰਕੜਾ 7 ਹਜ਼ਾਰ ਪਾਰ ਕਰ ਗਿਆ। ਉੱਥੇ ਦੂਜੇ ਪਾਸੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹੋਰ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਇਕ ਮਾਮਲੇ 'ਚ ਮੈਰੀ ਕਿਊਰੀ ਹਸਪਤਾਲ ਦੇ ਸੈਂਕੜਾਂ ਮਰੀਜ਼ਾਂ ਦਾ ਇਲਾਜ ਵਿਚ ਹੀ ਰੋਕ ਦਿੱਤਾ ਗਿਆ ਹੈ।

ਦਿ ਇੰਡੀਪੈਂਡੇਂਟ 'ਚ ਛਪੀ ਖਬਰ ਮੁਤਾਬਕ ਇਨ੍ਹਾਂ 'ਚੋਂ ਕੁਝ ਕੈਂਸਰ ਮਰੀਜ਼ ਹਸਪਤਾਲ 'ਚ ਹੀ ਹਨ ਜਦਿਕ ਕਈ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੇ ਘਰਾਂ 'ਚ ਹੀ ਚੱਲ ਰਿਹਾ ਸੀ। ਹਸਪਤਾਲ ਦੀਆਂ ਨਰਸਾਂ ਇਲਾਜ ਲਈ ਹਰ ਹਫਤੇ ਇਨ੍ਹਾਂ ਲੋਕਾਂ ਦੇ ਘਰ ਜਾਂਦੀਆਂ ਹਨ ਪਰ ਬੀਤੇ ਦੋ ਹਫਤਿਆਂ ਤੋਂ ਇਨ੍ਹਾਂ ਦੇ ਇਲਾਜ ਜਾਂ ਚੈਕਅਪ ਲਈ ਕੋਈ ਨਹੀਂ ਜਾ ਰਿਹਾ ਹੈ। ਫਿਲਹਾਲ ਸਾਰੇ ਹਸਪਤਾਲਾਂ ਦੀਆਂ ਨਰਸਾਂ ਨੂੰ ਕੋਰੋਨਾ ਮਰੀਜ਼ਾਂ ਦੀ ਦੇਖਭਾਲ 'ਚ ਲੱਗਾ ਦਿੱਤਾ ਹੈ। ਇਨ੍ਹਾਂ ਸਾਰਿਆਂ ਮਰੀਜ਼ਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਜੇਕਰ ਚਾਹੋ ਤਾਂ ਕਿਤੇਂ ਹੋਰ ਇਲਾਜ ਕਰਵਾ ਸਕਦੇ ਹੋ ਕਿਉਂਕਿ ਹਸਪਤਾਲ ਫਿਲਹਾਲ ਕੋਰੋਨਾ ਮਰੀਜ਼ਾਂ ਦੀ ਦੇਖ ਭਾਲ 'ਚ ਬੀਜ਼ੀ ਹੈ।

ਹਸਪਤਾਲ ਨੇ ਕਿਹਾ-ਨਹੀਂ ਚਾਹੁੰਦੇ ਸਨ ਅਜਿਹਾ ਕਰਨਾ
ਮੈਰੀ ਕਿਊਰੀ ਹਸਪਤਾਲ ਪ੍ਰਸ਼ਾਸਨ ਮੁਤਾਬਕ ਸਾਰੇ ਹਸਪਤਾਲਾਂ ਨੂੰ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਸ ਲਈ ਹੀ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਕੈਂਸਰ ਮਰੀਜ਼ਾਂ ਦੀਆਂ ਅਪੋਇਨਟਮੈਂਟਸ ਵੀ ਰੱਦ ਕਰਨੀਆਂ ਪਈਆਂ। ਹਸਪਤਾਲ ਦੇ ਮੁਤਾਬਕ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਹਸਪਤਾਲ ਆਉਣਾ ਖਤਰਨਾਕ ਵੀ ਹੈ ਅਤੇ ਸਾਰਿਆਂ ਨੂੰ ਪ੍ਰੋਟੈਕਟਿਵ ਸੂਟ ਦੀ ਜ਼ਰੂਰਤ ਪਵੇਗੀ ਅਜਿਹੇ 'ਚ ਉਨ੍ਹਾਂ ਦਾ ਨਾ ਆਉਣਾ ਦੀ ਠੀਕ ਹੈ। ਉੱਥੇ ਦੂਜੇ ਪਾਸੇ ਕੈਂਸਰ ਰਿਸਚਰ ਯੂ.ਕੇ. ਨੇ ਪਹਿਲਾਂ ਹੀ 44 ਮਿਲੀਅਨ ਬ੍ਰਿਟਿਸ਼ ਪਾਊਂਡ ਦੇ ਬਜਟ ਕਟ ਦਾ ਐਲਾਨ ਕਰ ਦਿੱਤਾ ਹੈ। ਕਈ ਅਜਿਹੇ ਮਰੀਜ਼ ਹਨ ਜਿਨ੍ਹਾਂ ਦੀ ਸਰਜਰੀ ਜਾਂ ਹੋਰ ਟ੍ਰੀਟਮੈਂਟ ਹੋਣਾ ਸੀ ਪਰ ਉਨ੍ਹਾਂ ਨੂੰ ਫਿਲਹਾਲ ਹਸਪਤਾਲ ਆਉਣ ਤੋਂ ਹੀ ਮਨ੍ਹਾ ਕਰ ਦਿੱਤਾ ਗਿਆ ਹੈ।

ਰਿਪੋਰਟ ਮੁਤਾਬਕ ਅਜਿਹੇ ਲੋਕ ਜਿਨ੍ਹਾਂ ਨੂੰ ਹਾਲ ਹੀ 'ਚ ਕੈਂਸਰ ਹੋਣ ਦਾ ਪਤਾ ਚੱਲਿਆ ਹੈ ਉਨ੍ਹਾਂ ਦਾ ਇਲਾਜ ਕਰਨ ਤੋਂ ਸਰਕਾਰੀ ਹਸਪਤਾਲਾਂ ਨੇ ਮਨ੍ਹਾ ਕਰ ਦਿੱਤਾ ਹੈ। ਅਜਿਹੇ ਲੋਕਾਂ ਨੂੰ ਪ੍ਰਾਇਵੇਟ ਹਸਪਤਾਲ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਫਿਲਹਾਲ ਹੋਰ ਕੋਈ ਵਿਕਲਪ ਨਹੀਂ ਹੈ। ਕੈਂਸਰ ਜਾਂ ਹੋਰ ਗੰਭੀਰ ਬੀਮਾਰੀ ਦੇ ਮਰੀਜ਼ਾਂ ਨੂੰ ਨਿੱਜੀ ਹਸਪਤਾਲ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਲੋਕਾਂ ਨੂੰ ਮਰਨ ਲਈ ਨਹੀਂ ਛੱਡ ਸਕਦੇ!
ਹਸਪਤਾਲ ਦੀ ਚੀਫ ਨਰਸ ਜੂਲੀ ਰਿਪਅਰਸ ਮੁਤਾਬਕ ਮੈਡੀਕਲ ਸਟਾਫ PPE ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ ਅਤੇ ਅਜਿਹੇ 'ਚ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਦਾ ਇਲਾਜ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ। ਜੂਲੀ ਨੇ ਦੱਸਿਆ ਕਿ ਅਸੀਂ ਨਹੀਂ ਜਾਣਦੇ ਕਿ ਇਹ ਸਭ ਸਾਨੂੰ ਕਦੋ ਮਿਲੇਗਾ, ਅਸੀਂ ਬਸ ਰੋਜ਼ਾਨਾ ਦੱਸਦੇ ਹਾਂ ਕਿ ਕਿੰਨੇ ਦੀ ਜ਼ਰੂਰਤ ਹੈ। ਉਹ ਅੱਗੇ ਕਹਿੰਦੀ ਹੈ ਕਿ ਜੇਕਰ ਇਹ ਸਭ ਕੁਝ ਹੁੰਦਾ ਤਾਂ ਅਸੀਂ ਕੁਝ ਵੀ ਕਰਦੇ ਪਰ ਕਿਸੇ ਵੀ ਮਰੀਜ਼ ਨੂੰ ਚਾਹੇ ਉਹ ਕੋਰੋਨਾ ਦਾ ਹੋਵੇ ਜਾਂ ਕਿਸੇ ਹੋਰ ਬੀਮਾਰੀ ਦਾ, ਮਰਨ ਨਾ ਦਿੰਦੇ। ਜੂਲੀ ਨੇ ਕਿਹਾ ਕਿ ਜੇਕਰ ਕੈਂਸਰ ਵਰਗੀ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਇੰਝ ਛੱਡ ਦਿੱਤਾ ਗਿਆ ਤਾਂ ਆਉਣ ਵਾਲੇ ਦੇਸ਼ਾਂ 'ਚ ਇਲਾਜ ਦੇ ਅਭਾਵ 'ਚ ਕੋਈ ਮੌਤਾਂ ਸੰਭਵ ਹਨ।

Karan Kumar

This news is Content Editor Karan Kumar