ਪਾਕਿਸਤਾਨ ''ਚ ਕੋਵਿਡ-19 ਦੇ 212 ਮਰੀਜ਼, ਹਸਪਤਾਲਾਂ ''ਚ ਸੈਨੇਟਾਈਜ਼ਰ ਤੱਕ ਨਹੀਂ

03/18/2020 2:03:00 AM

ਇਸਲਾਮਾਬਾਦ (ਏਜੰਸੀ)- ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਦੇ ਲੋਕ ਪ੍ਰਭਾਵਿਤ ਹੋਏ ਹਨ, ਜੇਕਰ ਇਹ ਕਿਹਾ ਜਾਵੇ ਕਿ ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਚੀਨ ਵਿਚ ਦਸੰਬਰ ਮਹੀਨੇ ਵਿਚ ਕੋਰੋਨਾ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਸੀ ਅਤੇ ਸਮੇਂ ਦੇ ਨਾਲ ਹੁਣ ਇਸ ਨੇ ਪੂਰੀ ਦੁਨੀਆ ਦੇ 135 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਨਾਲ ਡੇਢ ਲੱਖ ਲੋਕ ਇਨਫੈਕਟਿਡ ਹੋਏ ਹਨ। ਪੂਰੀ ਦੁਨੀਆ ਵਿਚ 6000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਦੇ ਹੋਰ ਦੇਸ਼ਾਂ ਵਿਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

ਗੁਆਂਢੀ ਦੇਸ਼ ਪਾਕਿਸਤਾਨ ਦੇ ਹਾਲਾਤ ਵੀ ਬੁਰੇ ਹਨ, ਇਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਪਰ ਉਸ ਤੋਂ ਨਜਿੱਠਣ ਦੇ ਲਈ ਸਰਕਾਰ ਵਲੋਂ ਅਜੇ ਤੱਕ ਸਖ਼ਤ ਨਹੀਂ ਚੁੱਕੇ ਗਏ ਹਨ। ਹਸਪਤਾਲਾਂ ਵਿਚ ਸੈਨੇਟਾਈਜ਼ਰ ਅਤੇ ਮਾਸਕ ਤੱਕ ਉਪਲਬਧ ਨਹੀਂ ਹਨ। ਓਧਰ ਵਿਸ਼ਵ ਸਿਹਤ ਸੰਗਠਨ ਨੇ ਵੀ ਮਾਸਕ ਅਤੇ ਸੈਨੇਟਾਈਜ਼ਰ ਦੀ ਕਮੀ ਨੂੰ ਪੂਰਾ ਕਰਨ ਲਈ ਹੋਰ ਦੇਸ਼ਾਂ ਤੋਂ ਇਸ ਤਾ ਨਿਰਮਾਣ ਕਰਨ ਲਈ ਕਿਹਾ ਗਿਆ ਹੈ ਜਿਸ ਨਾਲ ਕੋਰੋਨਾ ਨਾਲ ਨਜਿੱਠਿਆ ਜਾ ਸਕੇ।

ਪਾਕਿਸਤਾਨ ਦੇ ਡਾਨ ਅਖਬਾਰ ਦੀ ਸਾਈਟ ਮੁਤਾਬਕ ਉਥੇ ਹੁਣ ਤੱਕ 212 ਮਾਮਲੇ ਸਾਹਮਣੇ ਆ ਚੁੱਕੇ ਹਨ ਇਨ੍ਹਾਂ ਵਿਚ ਸਿੰਧ ਵਿਚ 172, ਇਸਲਾਮਾਬਾਦ ਵਿਚ 2, ਖੈਬਰ ਪਖਤੂਨਖਵਾ ਵਿਚ 15, ਪੰਜਾਬ ਵਿਚ 8, ਬਲੋਚਿਸਤਾਨ ਵਿਚ 10 ਅਤੇ ਗਿਲਗਿਤ-ਬਾਲਟਿਸਤਚਾਨ ਵਿਚ ਪੰਜ-ਪੰਜ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਵੱਧਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖ ਕੇ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਤਰੀਆਂ ਦੀ ਇਕ ਐਮਰਜੈਂਸੀ ਮੀਟਿੰਗ ਸੱਦੀ ਸੀ। ਇਸ ਮੀਟਿੰਗ ਤੋਂ ਬਾਅਦ ਪਾਕਿਸਤਾਨ ਦੇ ਸਿਹਤ ਰਾਜ ਮੰਤਰੀ ਜਫਰ ਮਿਰਜ਼ਾ ਨੇ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਦੇ ਵੱਧਦੇ ਦਾਇਰੇ ਦੇ ਮੱਦੇਨਜ਼ਰ ਸਥਿਤੀ 'ਤੇ ਸਖ਼ਤ ਨਜ਼ਰ ਰੱਖੇ ਹੋਏ ਹਨ, ਇਸ ਤੋਂ ਬਚਾਅ ਲਈ ਉਚਿਤ ਕਦਮ ਚੁੱਕੇ ਜਾ ਰਹੇ ਹਨ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਡਾਕਟਰਾਂ ਦੀ ਸੁਰੱਖਿਆ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ, ਕਿਉਂਕਿ ਹਸਪਤਾਲ ਵਿਚ ਰਿਟਾਇਰਡ ਲਗਭਗ 800 ਮੈਡੀਕਲ ਸਟਾਫ ਲਈ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ (ਪੀ.ਪੀ.ਈ.) ਵੀ ਭਰਪੂਰ ਮਾਤਰਾ ਵਿਚ ਉਪਲਬਧ ਨਹੀਂ ਹੈ। ਇਸ ਵਜ੍ਹਾ ਨਾਲ ਉਥੇ ਕੰਮ ਕਰਨ ਵਾਲੇ ਡਾਕਟਰਾਂ ਦੇ ਮਨ ਵਿਚ ਵੀ ਡਰ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਾਡੇ ਕੋਲ ਭਰਪੂਰ ਯੰਤਰ ਹੀ ਨਹੀਂ ਹਨ ਤਾਂ ਇਲਾਜ ਕਿਸ ਤਰ੍ਹਾਂ ਨਾਲ ਬਿਹਤਰ ਹੋ ਸਕਦੇ ਹਨ। ਜੇਕਰ ਉਹ ਖੁਦ ਹੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤਾਂ ਬਿਹਤਰ ਇਲਾਜ ਦੀ ਉਮੀਦ ਕਿੰਝ ਕੀਤੀ ਜਾ ਸਕਦੀ ਹੈ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਹਸਪਤਾਲ ਦੇ ਕੁਝ ਵਾਰਡਾਂ ਵਿਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਲਈ ਹੱਥ ਧੋਣ ਲਈ ਸੈਨੇਟਾਈਜ਼ਰ ਤੱਕ ਮੁਹੱਈਆ ਨਹੀਂ ਹਨ।

ਉਥੇ ਹੀ ਇਕ ਦੂਜੇ ਦਿ ਨੇਸ਼ਨ ਦੀ ਖਬਰ ਮੁਤਾਬਕ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਵਿਚ ਬਚਾਅ ਦੇ ਬੁਨਿਆਦੀ ਸੰਸਾਧਨ ਤੱਕ ਮੁਹੱਈਆ ਨਹੀਂ ਹਨ, ਜਿਸ ਕਾਰਨ ਇਥੇ ਡਾਕਟਰ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ। ਖਬਰ ਮੁਤਾਬਕ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਨੂੰ ਵੈਂਟੀਲੇਟਰ 'ਤੇ ਲੈ ਕੇ ਜਾਣ ਵਾਲੇ ਦੋ ਡਾਕਟਰਾਂ ਨੂੰ ਹੀ ਆਈਸੇਲੇਸ਼ਨ ਵਾਰਡ 'ਚ ਰੱਖਣਾ ਪਿਆ ਹੈ।


Sunny Mehra

Content Editor

Related News