ਕੋਵਿਡ-19 : ''ਇਨਫੈਕਟਿਡ ਮਰੀਜ਼ਾਂ ਨੂੰ ਵੈਂਟੀਲੇਟਰ ’ਤੇ ਰੱਖਣ ਨਾਲ ਹੋ ਸਕਦੈ ਨੁਕਸਾਨ''

04/12/2020 8:38:12 PM

ਨਿਊਯਾਰਕ (ਏ. ਪੀ.)-ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਨੂੰ ਇਲਾਜ ਲਈ ਜਿਥੇ ਸਾਰੀ ਦੁਨੀਆ ਦੇ ਦੇਸ਼ ਜ਼ਿਆਦਾਤਰ ਵੈਂਟੀਲੇਟਰ ਦੀ ਵਿਵਸਥਾ ਕਰਨ ’ਚ ਦਿਨ-ਰਾਤ ਲੱਗੇ ਹੋਏ ਹਨ ਉਥੇ ਕੁਝ ਡਾਕਟਰ ਵੈਂਟੀਲੇਟਰ ਨੂੰ ਇਸਤੇਮਾਲ ਕਰਨ ਤੋਂ ਬਚ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਮਰੀਜ਼ਾਂ ਨੂੰ ਨੁਕਸਾਨ ਹੋ ਸਕਦਾ ਹੈ। ਦਰਅਸਲ ਕੁਝ ਹਸਪਤਾਲਾਂ ’ਚ ਇਨਫੈਕਸ਼ਨ ਕਾਰਣ ਵੈਂਟੀਲੇਟਰ ’ਤੇ ਵੱਡੀ ਗਿਣਤੀ ’ਚ ਮਰੀਜ਼ਾਂ ਦੀ ਮੌਤ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਡਾਕਟਰਾਂ ਦਾ ਮੰਨਣਾ ਹੈ ਕਿ ਵੈਂਟੀਲੇਟਰ ਕੁਝ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ਮਰੀਜ਼ਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਜਾਂਦਾ ਹੈ ਜਿਨ੍ਹਾਂ ਦੇ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਮਰੀਜ਼ ਦੇ ਗਲੇ ’ਚ ਇਕ ਟਿਊਬ ਪਾਈ ਜਾਂਦੀ ਹੈ ਅਤੇ ਉਸ ਦੇ ਰਾਹੀਂ ਆਕਸੀਜਨ ਪਹੁੰਚਾਈ ਜਾਂਦੀ ਹੈ। ਇਸ ਤਰ੍ਹਾਂ ਦੀ ਗੰਭੀਰ ਹਾਲਤ ’ਚ ਪਹੁੰਚ ਚੁੱਕੇ ਮਰੀਜ਼ਾਂ ਦੀ ਵੱਡੀ ਗਿਣਤੀ ’ਚ ਮੌਤ ਹੋ ਰਹੀ ਹੈ।

ਨਿਊਯਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਜਿਨ੍ਹਾਂ ਕੋਰੋਨਾ ਇਨਫੈਕਟਿਡ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਜਾ ਰਿਹਾ ਹੈ ਉਨ੍ਹਾਂ ਵਿਚੋਂ 80 ਫੀਸਦੀ ਦੀ ਮੌਤ ਹੋ ਰਹੀ ਹੈ। ਅਜਿਹੀਆਂ ਹੀ ਖਬਰਾਂ ਅਮਰੀਕਾ ਦੇ ਹੋਰ ਸ਼ਹਿਰਾਂ, ਚੀਨ ਤੇ ਬ੍ਰਿਟੇਨ ਤੋਂ ਵੀ ਆ ਰਹੀਆਂ ਹਨ। ਇਕ ਅਖਬਾਰ ਦੀ ਖਬਰ ਮੁਤਾਬਕ ਨਿਊਯਾਰਕ ਦੀ ਡਾਕਟਰ ਨੇਗਿਨ ਹਜੀਜਾਦੇਹ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਨਿਮੋਨੀਆ ਹੈ, ਉਨ੍ਹਾਂ ਨੂੰ ਤਾਂ ਵੈਂਟੀਲੇਟਰ ਫਾਇਦਾ ਕਰ ਰਿਹਾ ਹੈ ਪਰ ਕੋਰੋਨਾ ਇਨਫੈਕਟਿਡ ਮਰੀਜ਼ਾਂ ਨੂੰ ਇਹ ਨੁਕਸਾਨ ਪਹੁੰਚਾ ਰਿਹਾ ਹੈ। ਹੁਣ ਡਾਕਟਰ ਵੈਂਟੀਲੇਟਰ ਦਾ ਬਦਲ ਲੱਭ ਰਹੇ ਹਨ। 

Sunny Mehra

This news is Content Editor Sunny Mehra