ਟਰੰਪ ''ਤੇ ਦੋਸ਼ ਲਗਾਉਣ ਵਾਲੀ ਪੋਰਨ ਸਟਾਰ ਦਾ ਕੇਸ ਰੱਦ

03/08/2019 9:05:34 PM

ਵਾਸ਼ਿੰਗਟਨ (ਏਜੰਸੀ)- ਲਾਸ ਏਂਜਲਸ ਦੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਦੋਸ਼ ਲਗਾਉਣ ਵਾਲੀ ਪੋਰਨ ਸਟਾਰ ਸਟਾਰਮੀ ਡੇਨੀਅਲਸ ਦੇ ਮੁਕੱਦਮੇ ਨੂੰ ਰੱਦ ਕਰ ਦਿੱਤਾ ਹੈ। ਇਸ ਮੁਕੱਦਮੇ ਵਿਚ ਸਟਾਰਮੀ ਨੇ ਟਰੰਪ ਤੋਂ ਆਪਣੇ ਰਿਸ਼ਤਿਆਂ ਬਾਰੇ ਮੂੰਹ ਬੰਦ ਰੱਖਣ ਲਈ ਕੀਤੇ ਗਏ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਸਟਾਰਮੀ ਨੇ ਦਾਅਵਾ ਕੀਤਾ ਸੀ ਕਿ 2006 ਵਿਚ ਟਰੰਪ ਨਾਲ ਉਸ ਦੇ ਸਬੰਧ ਰਹੇ ਸਨ। ਇਸ ਮਾਮਲੇ ਵਿਚ ਚੁੱਪੀ ਸਾਧੇ ਰਹਿਣ ਲਈ 2016 ਵਿਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਸ ਨੂੰ ਇਕ ਲੱਖ 30 ਹਜ਼ਾਰ ਡਾਲਰ (ਤਕਰੀਬਨ 90 ਲੱਖ ਰੁਪਏ) ਦੇ ਕੇ ਸਮਝੌਤਾ ਕਰਵਾਇਆ ਗਿਆ ਸੀ।

ਡਿਸਟ੍ਰਿਕਟ ਜੱਜ ਜੇਮਸ ਓਟੇਰੀਓ ਨੇ ਇਹ ਕਹਿੰਦੇ ਹੋਏ ਕੇਸ ਰੱਦ ਕਰ ਦਿੱਤਾ ਕਿ ਟਰੰਪ ਅਤੇ ਉਨ੍ਹਾਂ ਦੇ ਨਿੱਜੀ ਵਕੀਲ ਮਾਈਕਲ ਕੋਹੇਨ ਸਮਝੌਤਾ ਨਾ ਲਾਗੂ ਕਰਨ 'ਤੇ ਸਹਿਮਤ ਹਨ। ਅਜਿਹੇ ਵਿਚ ਮੁਕੱਦਮੇ ਦੀ ਲੋੜ ਨਹੀਂ ਰਹਿ ਜਾਂਦੀ। ਇਸ ਤੋਂ ਪਹਿਲਾਂ ਅਦਾਲਤ ਨੇ ਸਟਾਰਮੀ ਵਲੋਂ ਟਰੰਪ 'ਤੇ ਕੀਤਾ ਗਿਆ ਮਾਨਹਾਨੀ ਦਾ ਮੁਕੱਦਮਾ ਵੀ ਰੱਦ ਕਰ ਦਿੱਤਾ ਸੀ।

Sunny Mehra

This news is Content Editor Sunny Mehra