ਅਦਾਲਤ ਨੇ ਕੀਤਾ ਇਨਸਾਫ, ਅਰਬ ਦੀਆਂ ਖੂਬਸੂਰਤ ਰਾਜਕੁਮਾਰੀਆਂ ਨੂੰ ਘਿਨੌਣੇ ਕੰਮਾਂ ਦੀ ਦਿੱਤੀ ਸਖ਼ਤ ਸਜ਼ਾ

06/24/2017 9:32:00 PM

ਬੈਲਜੀਅਮ— ਇਥੇ ਦੀ ਇਕ ਕੋਰਟ ਨੇ ਸੰਯੁਕਤ ਅਰਬ ਅਮੀਰਾਤ ਦੀਆਂ ਅੱਠ ਰਾਜਕੁਮਾਰੀਆਂ ਨੂੰ ਮਨੁੱਖੀ ਤਸਕਰੀ ਦੀਆਂ ਦੋਸ਼ੀ ਪਾਇਆ ਹੈ। ਇਨ੍ਹਾਂ 'ਤੇ ਆਪਣ ਨੌਕਰਾਂ ਨਾਲ ਅਭੱਦਰ ਵਿਵਹਾਰ ਕਰਨ ਦਾ ਦੋਸ਼ ਸੀ। ਅਦਾਲਤ ਨੇ ਰਾਜਕੁਮਾਰੀਆਂ ਨੂੰ 15 ਮਹੀਨੇ ਦੀ ਸਜ਼ਾ ਸੁਣਾਈ ਤੇ ਨਾਲ ਹੀ ਹਰੇਕ 'ਤੇ 1,85,000 ਡਾਲਰ ਦਾ ਜੁਰਮਾਨਾ ਵੀ ਲਗਾਇਆ।
ਜਾਣਕਾਰੀ ਮੁਤਾਬਕ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਉਨ੍ਹਾਂ ਦੀ ਇਕ ਨੌਕਰਾਨੀ ਹੋਟਲ 'ਚੋਂ ਭੱਜ ਗਈ। ਉਸ ਨੇ ਦੱਸਿਆ ਕਿ ਰਾਜਕੁਮਾਰੀਆਂ ਨੇ ਪੂਰਾ ਫਲੋਰ ਹੀ ਕਿਰਾਏ 'ਤੇ ਲਿਆ ਹੋਇਆ ਸੀ। ਨੌਕਰਾਨੀਆਂ 'ਤੋਂ 24 ਘੰਟੇ ਕੰਮ ਕਰਵਾਇਆ ਜਾਂਦਾ ਸੀ ਤੇ ਉਨ੍ਹਾਂ ਨੂੰ ਫਰਸ਼ 'ਤੇ ਹੀ ਸੌਣਾ ਪੈਂਦਾ ਸੀ। ਉਨ੍ਹਾਂ ਨੂੰ ਹਫਤੇ 'ਚ ਕੋਈ ਛੁੱਟੀ ਵੀ ਨਹੀਂ ਮਿਲਦੀ ਸੀ ਤੇ ਨਾ ਹੀ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਆਗਿਆ ਸੀ। ਅਸਲ 'ਚ ਇਸ ਮਾਮਲੇ ਨੂੰ ਹੱਲ ਹੁੰਦੇ-ਹੁੰਦੇ 9 ਸਾਲ ਲੱਗ ਗਏ। 
ਇਸ ਮਾਮਲੇ ਦੀ ਪੈਰਵੀ ਕਰਨ ਵਾਲੇ ਬੈਲਜੀਅਮ ਦੇ ਮਨੁੱਖੀ ਅਧਿਕਾਰ ਸਮੂਹ ਮਾਰੀਆ ਨੇ ਇਕ ਬਿਆਨ ਜਾਰੀ ਕਰ ਇਸ ਫੈਸਲੇ ਨੂੰ ਮਨੁੱਖੀ ਤਸਕਰੀ ਦੇ ਖਿਲਾਫ ਮਹੱਤਵਪੂਰਨ ਦੱਸਿਆ।