ਕੋਰੋਨਾ ''ਚ ਬਦਲੀ ਅਦਾਲਤ, ਹੁਣ ਫੋਨ ''ਤੇ ਮਿਲੇਗਾ ਨਿਆਂ

05/04/2020 10:45:45 PM

ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ ਵਿਚ ਦੁਨੀਆ ਦੀਆਂ ਸਾਰੀਆਂ ਵਿਵਸਥਾਵਾਂ ਬਦਲ ਗਈਆਂ ਹਨ। ਕੋਰਟ ਰੂਮ ਦੀ ਸੁਣਵਾਈ ਥਾਂ ਹੁਣ ਟੈਲੀਫੋਨ ਸੁਣਵਾਈ ਲੈਣ ਜਾ ਰਿਹਾ ਹੈ। ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਜਦ ਨਿਆਂ ਫੋਨ 'ਤੇ ਮਿਲੇਗਾ। ਇਹ ਵਿਵਸਥਾ ਅਮਰੀਕਾ ਦੀ ਇਕ ਅਦਾਲਤ ਵਿਚ ਕੀਤੀ ਗਈ ਹੈ ਕਿਉਂਕਿ ਜੱਜਾਂ ਦੀ ਉਮਰ 65 ਸਾਲ ਜਾਂ ਉਸ ਤੋਂ ਜ਼ਿਆਦਾ ਹੈ ਅਤੇ ਉਨ੍ਹਾਂ ਦੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਖਤਰਾ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਵਿਚ ਬਜ਼ੁਰਗ ਹੀ ਸ਼ਾਮਲ ਹਨ।

ਇਸ ਪ੍ਰਯੋਗ ਦੀ ਸ਼ੁਰੂਆਤ ਸੋਮਵਾਰ ਤੋਂ ਹੋ ਰਹੀ ਹੈ ਜਦ ਕੋਰਟ ਨਿਯਮਤ ਰੂਪ ਤੋਂ ਆਪਣੀ ਸੁਣਵਾਈ ਨੂੰ ਲਾਈਨ ਸਟ੍ਰੀਮ ਕਰੇਗਾ। ਕੋਰਟ 6 ਦਿਨਾਂ ਵਿਚ 10 ਮਾਮਲਿਆਂ ਦੀ ਸੁਣਵਾਈ ਕਰੇਗਾ। ਜਦ ਲੋਕ ਕੋਰਟ ਦੀ ਸੁਣਵਾਈ ਨੂੰ ਸੁਣ ਸਕਣਗੇ। ਮਾਮਲੇ ਦੀ ਸੁਣਵਾਈ ਅਗਲੇ 2 ਹਫਤੇ ਵਿਚਾਲੇ ਹੋਵੇਗੀ। ਇਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਕਸ ਨੂੰ ਬਚਾਉਣ ਦੇ ਯਤਨ ਅਤੇ ਹੋਰ ਵਿੱਤੀ ਮਾਮਲਿਆਂ ਨਾਲ ਜੁੜੇ ਕੇਸ ਦੀ ਸੁਣਵਾਈ ਵੀ ਹੋਵੇਗੀ।

ਕੋਰਟ ਦੇ ਸੈਸ਼ਨ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ, ਜਦ ਮਾਰਸ਼ਲ ਪਾਮੇਲਾ ਟਾਲਕਿ ਕੋਰਟ ਦੀ ਕਾਰਵਾਈ ਸ਼ੁਰੂ ਕਰੇਗੀ ਅਤੇ ਚੀਫ ਜਸਟਿਸ ਜਾਨ ਰਾਬਰਟ ਉਸ ਦਿਨ ਦੇ ਕੇਸ ਦਾ ਐਲਾਨ ਕਰਨਗੇ। ਸੁਣਵਾਈ ਇਕ ਘੰਟੇ ਤੱਕ ਚੱਲੇਗੀ। ਕੋਰਟ ਵਿਚ ਪਹਿਲੀ ਸੁਣਵਾਈ ਜਿਸ ਮਾਮਲੇ ਦੀ ਹੋਵੇਗੀ ਉਹ ਬੁਕਿੰਗ ਡਾਟ ਕਾਮ ਨਾਲ ਜੁੜਿਆ ਹੋਇਆ ਹੈ। ਦੋਵੇਂ ਹੀ ਪੱਖ ਦੇ ਵਕੀਲ ਜਸਟਿਸ ਤੋਂ ਜਾਣੂ ਹਨ ਅਤੇ ਸੁਪਰੀਮ ਕੋਰਟ ਵਿਚ ਟ੍ਰੇਨਿੰਗ ਦਾ ਉਨਾਂ ਦਾ ਚੰਗਾ ਖਾਸਾ ਅਨੁਭਵ ਹੈ।

ਉਧਰ, ਜਸਟਿਸ ਡਿਪਾਰਟਮੈਂਟ ਦੀ ਵਕੀਲ ਐਰਿਕਾ ਰਾਸ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਉਹ ਜਸਟਿਸ ਡਿਪਾਰਟਮੈਂਟ ਦੇ ਕਾਨਫਰੰਸ ਰੂਮ ਵਿਚ ਇਸ ਵਿਚ ਹਿੱਸਾ ਲਵੇਗੀ। ਇਸ ਤੋਂ ਬਾਅਦ ਸਰਕਾਰੀ ਵਕੀਲ ਰਹਿ ਚੁੱਕੀ ਲੀਜ਼ਾ ਬਲੈਟ ਨੂੰ ਬੋਲਣਾ ਦਾ ਮੌਕਾ ਦਿੱਤਾ ਜਾਵੇਗਾ। ਇਹ ਉਨ੍ਹਾਂ ਦਾ 40ਵਾਂ ਸੁਪਰੀਮ ਕੋਰਟ ਕੇਸ ਹੈ। ਉਹ ਵਾਸ਼ਿੰਗਟਨ ਸਥਿਤ ਆਪਣੇ ਘਰ ਤੋਂ ਇਸ ਵਿਚ ਜੁੜੇਗੀ।
 

Khushdeep Jassi

This news is Content Editor Khushdeep Jassi