ਇੰਗਲੈਂਡ ਦੀ ਰਾਣੀ ਦੀਆਂ ਟੌਪਲੈੱਸ ਤਸਵੀਰਾਂ ਛਾਪਣ ਵਾਲੀ ਮੈਗਜ਼ੀਨ ''ਤੇ ਲੱਗਾ 1,000,00 ਯੂਰੋ ਜ਼ੁਰਮਾਨਾ
Wednesday, Sep 06, 2017 - 05:22 PM (IST)

ਪੈਰਿਸ— ਬ੍ਰਿਟਿਸ਼ ਸ਼ਾਹੀ ਜੋੜੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਦੀਆਂ ਟੌਪਲੈੱਸ ਤਸਵੀਰਾਂ ਛਾਪਣ 'ਤੇ ਫਰਾਂਸ ਦੀ ਅਦਾਲਤ ਨੇ ਗੌਸਿਪ ਮੈਗਜ਼ੀਨ 'ਕਲੋਜ਼ਰ' ਤੇ 1,000,00 ਯੂਰੋ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਮੈਗਜ਼ੀਨ ਦੇ ਸੰਪਾਦਕ ਅਤੇ ਮਾਲਕ 'ਤੇ ਵੀ 45,000 ਯੂਰੋ ਦਾ ਜ਼ੁਰਮਾਨਾ ਲਗਾਇਆ ਹੈ।
ਇਸ ਮੈਗਜ਼ੀਨ ਨੇ ਸਾਲ 2012 ਵਿਚ ਕੇਟ ਮਿਡਲਟਨ ਦੀਆਂ ਟੌਪਲੈੱਸ ਤਸਵੀਰਾਂ ਛਾਪੀਆਂ ਸਨ, ਜਿਸ ਮਗਰੋਂ ਬ੍ਰਿਟਿਸ਼ ਸ਼ਾਹੀ ਜੋੜੇ ਨੇ ਇਸ ਮੀਡੀਆ ਸੰਸਥਾ 'ਤੇ ਨਿੱਜਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁੱਕਦਮਾ ਦਰਜ ਕੀਤਾ ਸੀ।
ਇਹ ਘਟਨਾ ਸਤੰਬਰ 2012 ਦੀ ਹੈ, ਜਦੋਂ ਬ੍ਰਿਟਿਸ਼ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਛੁੱਟੀਆਂ ਮਨਾਉਣ ਲਈ ਦੱਖਣੀ ਫਰਾਂਸ ਗਏ ਹੋਏ ਸਨ। ਉਸ ਦੌਰਾਨ ਇਕ ਫੋਟੋਗ੍ਰਾਫਰ ਨੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਕੈਮਰੇ ਵਿਚ ਕੈਦ ਕਰ ਲਈਆਂ ਸਨ। ਇਨ੍ਹਾਂ ਤਸਵੀਰਾਂ ਨੂੰ ਕਲੋਜ਼ਰ ਮੈਗਜ਼ੀਨ ਨੇ ਆਪਣੇ ਕਵਰ ਪੇਜ਼ 'ਤੇ ਛਾਪ ਦਿੱਤਾ ਸੀ।