ਇਕ ਮਾਂ ਨੇ ਲਗਾਈ ਮਦਦ ਦੀ ਗੁਹਾਰ, ਡਾਕਟਰ ਦੀ ਗਲਤੀ ਕਾਰਨ ਹੋ ਗਿਆ ਬੱਚੇ ਦਾ ਇਹ ਹਾਲ

08/17/2017 3:40:56 PM

ਕਿਊਬਿਕ— ਕੈਨੇਡਾ ਦੇ ਕਿਊਬਿਕ 'ਚ ਰਹਿਣ ਵਾਲੀ ਇਕ ਔਰਤ ਨੇ ਉਸ ਡਾਕਟਰ ਖਿਲਾਫ ਕੇਸ ਕੀਤਾ ਹੈ, ਜਿਸ ਨੇ ਉਸ ਦੇ ਜਣੇਪੇ ਸਮੇਂ ਵੱਡੀ ਗਲਤੀ ਕੀਤੀ ਸੀ। ਐਨਿਕ ਬੋਰਬੀਓ ਅਤੇ ਪਾਸਕਲ ਲੈਸਕਾਰਡ ਨਾਂ ਦੇ ਜੋੜੇ ਨੇ ਇਹ ਕੇਸ ਦਾਇਰ ਕੀਤਾ ਹੈ। ਡਾਕਟਰ ਨੇ ਦੱਸਿਆ ਨਹੀਂ ਸੀ ਕਿ ਬੱਚੇ ਦਾ ਆਕਾਰ ਕਿੰਨਾ ਸੀ। ਇਹ ਬੱਚਾ 13 ਪੌਂਡ ਦਾ ਸੀ ਅਤੇ ਕੁਦਰਤੀ ਤਰੀਕੇ ਨਾਲ ਇਸ  ਦਾ ਜਨਮ ਹੋਇਆ ਸੀ। ਡਲਿਵਰੀ ਸਮੇਂ ਬੱਚੇ ਦੀ ਇਕ ਬਾਂਹ ਪੈਰੇਲਾਈਜ਼ਡ ਹੋ ਗਈ ਸੀ।
ਤੁਹਾਨੂੰ ਦੱਸ ਦਈਏ ਕਿ ਇਸ ਔਰਤ ਨੇ 2010 'ਚ ਇਕ ਮੁੰਡੇ ਨੂੰ ਜਨਮ ਦਿੱਤਾ ਸੀ ਅਤੇ ਜਨਮ ਸਮੇਂ ਬੱਚੇ ਦੀ ਬਾਂਹ ਪੈਰੇਲਾਈਜ਼ਡ ਹੋ ਗਈ ਸੀ। ਇਸ ਜੋੜੇ ਨੇ ਕਿਹਾ ਕਿ ਡਾਕਟਰ ਦੀ ਗਲਤੀ ਕਾਰਨ ਮਾਂ ਅਤੇ ਬੱਚਾ ਜ਼ਖਮੀ ਹੋ ਗਏ ਸਨ, ਉਨ੍ਹਾਂ ਦੇ ਇਲਾਜ 'ਚ ਪਰਿਵਾਰ ਨੂੰ ਬਹੁਤ ਖਰਚਾ ਕਰਨਾ ਪਿਆ । ਹੁਣ ਉਨ੍ਹਾਂ ਨੇ 1.4 ਮਿਲੀਅਨ ਡਾਲਰਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਕੇਸ ਦੀ ਸੁਣਵਾਈ ਕਿਊਬਿਕ ਸੁਪੀਰੀਅਰ ਕੋਰਟ 'ਚ 2018 'ਚ ਕੀਤੀ ਜਾਵੇਗੀ।