ਡਰੱਗਸ ਖਰੀਦਣ ਲਈ ਨਹੀਂ ਸਨ ਪੈਸੇ ਤਾਂ ਵੇਚ ਦਿੱਤਾ ਖੁਦ ਦਾ ਬੱਚਾ, ਇੰਝ ਹੋਈ ਗ੍ਰਿਫਤਾਰੀ

06/23/2020 12:03:21 AM

ਬੀਜਿੰਗ: ਕਿਸੇ ਵੀ ਮਾਤਾ-ਪਿਤਾ ਦੇ ਲਈ ਉਨ੍ਹਾਂ ਦਾ ਬੱਚਾ ਉਨ੍ਹਾਂ ਦੀ ਜਾਨ ਤੋਂ ਵੀ ਜ਼ਿਆਦਾ ਪਿਆਰਾ ਹੁੰਦਾ ਹੈ। ਚਾਹੇ ਖੁਦ ਨੂੰ ਖਾਣ-ਪੀਣ ਲਈ ਕੁਝ ਵੀ ਨਾ ਮਿਲੇ ਪਰ ਆਪਣਏ ਬੱਚੇ ਦੀ ਖੁਆਇਸ਼ ਨੂੰ ਪੂਰਾ ਕਰਨ ਲਈ ਹਰ ਮਾਤਾ-ਪਿਤਾ ਪੂਰਾ ਜ਼ੋਰ ਲਾ ਦਿੰਦੇ ਹਨ। ਪਰ ਚੀਨ ਵਿਚ ਇਕ ਜੋੜਾ ਅਜਿਹਾ ਵੀ ਹੈ, ਜਿਸ ਨੇ ਆਪਣੀ ਡਰੱਗਸ ਦੀ ਲੋੜ ਨੂੰ ਪੂਰ ਕਰਨ ਦੇ ਲਈ ਆਪਣੇ ਹੀ ਬੱਚੇ ਦਾ ਸੌਦਾ ਕਰ ਦਿੱਤਾ। ਉਨ੍ਹਾਂ ਨੇ ਆਪਣੇ ਬੱਚੇ ਨੂੰ ਸਿਰਫ 6,800 ਪੌਂਡ ਵਿਚ ਵੇਚ ਦਿੱਤਾ। ਇਹ ਬੱਚਾ ਉਨ੍ਹਾਂ ਨੇ ਇਕ ਅਜਿਹੇ ਜੋੜੇ ਨੂੰ ਵੇਚਿਆ, ਜਿਨ੍ਹਾਂ ਨੂੰ ਬੱਚਾ ਨਹੀਂ ਹੋ ਰਿਹਾ ਸੀ ਤੇ ਉਹ ਆਪਣਾ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਸਨ। ਇਹ ਦੋਵੇਂ ਜੋੜੇ ਹਸਪਤਾਲ ਵਿਚ ਹੀ ਮਿਲੇ ਸਨ।

ਡੇਲੀ ਸਟਾਰ ਦੀ ਇਕ ਖਬਰ ਮੁਤਾਬਕ ਸਾਊਥ ਵੈਸਟਰਨ ਚੀਨ ਦੇ ਨੀਜਿਆਂਗ ਦੇ ਰਹਿਣ ਵਾਲੇ ਵਾਂਗ ਤੇ ਝੋਂਗ ਨੂੰ ਪੁਲਸ ਨੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ, ਜਿਥੇ ਉਹ ਨਸ਼ੇ ਦੀ ਹਾਲਤ ਵਿਚ ਧੁੱਤ ਸਨ। ਉਨ੍ਹਾਂ ਦੇ ਕੋਲ ਵੱਡੀ ਮਾਤਰਾ ਵਿਚ ਡਰੱਗਸ ਤੇ ਪੈਸੇ ਵੀ ਬਰਾਮਦ ਕੀਤੇ ਗਏ। ਫਿਲਹਾਲ ਉਨ੍ਹਾਂ ਖਿਲਾਫ ਚਾਈਲਡ ਟ੍ਰੈਫਿਕਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ ਨਵਜੰਮੇ ਬੱਚੇ ਨੂੰ ਉਸ ਦੇ ਦਾਦਾ-ਦਾਦੀ ਨੂੰ ਸੌਂਪ ਦਿੱਤਾ ਗਿਆ ਹੈ। 

ਕਰਜ਼ ਵਿਚ ਸੀ ਪਰਿਵਾਰ
ਪੁਲਸ ਨੇ ਦੱਸਿਆ ਕਿ ਉਹ ਦੋਵੇਂ ਬਹੁਤ ਪਹਿਲਾਂ ਤੋਂ ਡਰੱਗਸ ਦਾ ਸੇਵਨ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੇ ਖਿਲਾਫ ਕਈ ਮਾਮਲੇ ਵੀ ਦਰਜ ਹਨ। ਨਾਲ ਹੀ ਡਰੱਗਸ ਦੀ ਆਦਤ ਦੇ ਚੱਲਦੇ ਉਹ ਕਾਫੀ ਕਰਜ਼ ਵਿਚ ਵੀ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਆਪਣੇ ਬੱਚੇ ਨੂੰ ਪਾਲ ਨਹੀਂ ਸਕਣਗੇ ਇਸ ਲਈ ਉਨ੍ਹਾਂ ਨੇ ਆਪਣੇ ਬੱਚੇ ਨੂੰ ਵੇਚ ਦਿੱਤਾ। ਇਸ ਦੇ ਲਈ ਇਕ ਪਰਿਵਾਰ ਦੇ ਨਾਲ ਉਨ੍ਹਾਂ ਨੇ ਡੀਲ ਵੀ ਕਰ ਲਈ। ਇਨ੍ਹਾਂ ਲੋਕਾਂ ਦੀ ਮੁਲਾਕਾਤ ਹਸਪਤਾਲ ਵਿਚ ਹੀ ਹੋਈ ਸੀ, ਜਿਥੇ ਵਾਂਗ ਤੇ ਝੋਂਗ ਨੂੰ ਪਤਾ ਲੱਗਿਆ ਕਿ ਉਸ ਜੋੜੇ ਨੂੰ ਬੱਚਾ ਨਹੀਂ ਹੋ ਰਿਹਾ ਹੈ ਤੇ ਉਹ ਪਰਿਵਾਰ ਸ਼ੁਰੂ ਕਰਨਾ ਚਾਹੁੰਦਾ ਹੈ। ਜਿਸ ਪਰਿਵਾਰ ਦੇ ਨਾਲ ਉਨ੍ਹਾਂ ਨੇ ਇਹ ਡੀਲ ਕੀਤੀ ਉਨ੍ਹਾਂ ਨੇ ਵਾਂਗ ਤੇ ਝੋਂਗ ਨੂੰ 6,800 ਪੌਂਡ ਦਿੱਤੇ। ਫਿਰ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ਉਹ ਬੱਚਾ ਉਸ ਕਪਲ ਨੂੰ ਸੌਂਪ ਦਿੱਤਾ।

ਮੋਬਾਇਲ ਫੋਨ ਤੇ ਡਰੱਗਸ ਖਰੀਦੇ
ਪੁਲਸ ਪੁੱਛਗਿੱਛ ਵਿਚ ਇਸ ਦੋਸ਼ੀ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਪੈਸਿਆਂ ਨਾਲ ਦੋ ਮੋਬਾਇਲ ਫੋਨ ਖਰੀਦੇ ਤੇ ਕ੍ਰਿਸਟਲ ਮੇਥ (ਡਰੱਗਸ) ਖਰੀਦਿਆ। ਫਿਲਹਾਲ ਦੋਵਾਂ ਨੂੰ ਹੁਣ ਜੇਲ ਹੋ ਚੁੱਕੀ ਹੈ। ਵਾਂਗ ਨੂੰ ਪੰਜ ਜਦਕਿ ਝੋਂਗ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ।


Baljit Singh

Content Editor

Related News